ਮੇਖ : ਜਨਰਲ ਸਿਤਾਰਾ ਸਟ੍ਰਾਂਗ ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ -ਵਿਜਈ ਰੱਖੇਗਾ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।
ਬ੍ਰਿਖ : ਸਿਤਾਰਾ ਸ਼ਾਮ ਤਕ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ ਪਰ ਬਾਅਦ ’ਚ ਵੀ ਸਮਾਂ ਹਰ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖੇਗਾ।
ਮਿਥੁਨ : ਕਾਰੋਬਾਰੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਵਿਰੋਧੀ ਵੀ ਆਪ ਦੀ ਪਕੜ ਹੇਠ ਰਹਿਣਗੇ , ਕੋਸ਼ਿਸ਼ਾਂ ’ਚ ਵਿਜੇ ਮਿਲੇਗੀ।
ਕਰਕ : ਕਿਉਂਕਿ ਸਿਤਾਰਾ ਸ਼ਾਮ ਤਕ ਠੀਕ ਨਹੀਂ ਹੈ, ਇਸ ਲਈ ਹਰ ਕਦਮ ਫੂਕ-ਫੂਕ ਕੇ ਰੱਖਣਾ ਸਹੀ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।ਕਰਕ : ਕਿਉਂਕਿ ਸਿਤਾਰਾ ਸ਼ਾਮ ਤਕ ਠੀਕ ਨਹੀਂ ਹੈ, ਇਸ ਲਈ ਹਰ ਕਦਮ ਫੂਕ-ਫੂਕ ਕੇ ਰੱਖਣਾ ਸਹੀ ਰਹੇਗਾ ਪਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।
ਸਿੰਘ : ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਮੁਸ਼ਕਲਾਂ ਝਮੇਲਿਆਂ ਵਾਲਾ।
ਕੰਨਿਆ : ਸਿਤਾਰਾ ਸ਼ਾਮ ਤਕ ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ ਪਰ ਬਾਅਦ ’ਚ ਅਰਥ ਦਸ਼ਾ ਸੁਖਦ ਰਹੇਗੀ।
ਤੁਲਾ : ਕੰਮਕਾਜੀ ਭੱਜਦੌੜ ਕਰਨ ਦੀ ਤਾਕਤ ਬਣੀ ਰਹੇਗੀ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ ਪਰ ਫੈਮਿਲੀ ਫਰੰਟ ’ਤੇ ਤਣਾਤਣੀ ਪ੍ਰੇਸ਼ਾਨੀ ਰਹਿ ਸਕਦੀ ਹੈ।
ਬ੍ਰਿਸ਼ਚਕ : ਸਿਤਾਰਾ ਸ਼ਾਮ ਤਕ ਕਮਜ਼ੋਰ, ਖਾਣ-ਪੀਣ ਸੀਮਾ ’ਚ ਰਹਿ ਕੇ ਹੀ ਕਰੋ, ਅਰਥ ਦਸ਼ਾ ਠੀਕ-ਠਾਕ, ਵੈਸੇ ਡਿਗਣ-ਫਿਸਲਣ ਅਤੇ ਸਿਹਤ ਦੇ ਵਿਗੜਣ ਦਾ ਡਰ ਰਹੇਗਾ।
ਧਨ : ਸਿਤਾਰਾ ਸ਼ਾਮ ਤਕ ਕੰਮਕਾਜੀ ਕੰਮਾਂ ਲਈ ਚੰਗਾ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ।
ਮਕਰ : ਸਿਤਾਰਾ ਸ਼ਾਮ ਤਕ ਕਮਜ਼ੋਰ, ਨਾ ਤਾਂ ਕੋਈ ਵੀ ਕੰਮ ਜਲਦਬਾਜ਼ੀ ’ਚ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਪਰ ਬਾਅਦ ’ਚ ਸਮਾਂ ਸੁਧਰੇਗਾ।
ਕੁੰਭ : ਸਿਤਾਰਾ ਸ਼ਾਮ ਤਕ ਬਿਹਤਰ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀਆਂ, ਪੇਚੀਦਗੀਆਂ ਵਾਲਾ ਬਣ ਸਕਦਾ ਹੈ।
ਮੀਨ : ਜਨਰਲ ਸਿਤਾਰਾ ਜ਼ੋਰਦਾਰ, ਆਪ ਦੀਆਂ ਕੋਸ਼ਿਸ਼ਾਂ, ਪਲਾਨਿੰਗ ਚੰਗਾ ਨਤੀਜਾ ਦੇਣਗੀਆਂ, ਵੱਡੇ ਲੋਕਾਂ ’ਚ ਪੈਠ ਅਤੇ ਲਿਹਾਜ਼ਦਾਰੀ ਬਣੀ ਰਹੇਗੀ।
30 ਜੂਨ 2022, ਵੀਰਵਾਰ
ਹਾੜ੍ਹ ਵਦੀ ਤਿੱਥੀ ਏਕਮ (ਸਵੇਰੇ 10.50 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਮੇਖ ’ਚ
ਬੁੱਧ ਬ੍ਰਿਖ ’ਚ
ਗੁਰੂ ਮੀਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਹਾੜ੍ਹ ਪ੍ਰਵਿਸ਼ਟੇ 16, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 9 (ਹਾੜ੍ਹ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 29, ਸੂਰਜ ਉਦੇ ਸਵੇਰੇ 5.30 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਨਰਵਸੁ (30 ਜੂਨ -1 ਜੁਲਾਈ ਮੱਧ ਰਾਤ 1.07 ਤੱਕ) ਅਤੇ ਮਗਰੋਂ ਨਕਸ਼ੱਤਰ ਪੱਖ ਯੋਗ : ਧਰੁਵ (ਸਵੇਰੇ 9.51 ਤੱਕ) ਅਤੇ ਮਗਰੋਂ ਯੋਗ ਵਿਆਘਾਤ ਚੰਦਰਮਾ : ਮਿਥੁਨ ਰਾਸ਼ੀ ’ਤੇ (ਸ਼ਾਮ 6.23 ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹ ਸੁਦੀ ਪੱਖ ਅਤੇ ਹਾੜ੍ਹ ਗੁਪਤ ਨਵਰਾਤਰੇ ਸ਼ੁਰੂ, ਚੰਦਰ ਦਰਸ਼ਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
'ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੋਈ ਕੰਮਕਾਜੀ ਪੇਚੀਦਗੀ ਹਟੇਗੀ'
NEXT STORY