ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਨੇਕ ਕੰਮਾਂ ’ਚ ਧਿਆਨ, ਇਰਾਦਿਆਂ ’ਚ ਮਜ਼ਬੂਤੀ ਰਹੇਗੀ।
ਬ੍ਰਿਖ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਸ਼ਤਰੂ ਵੀ ਕਮਜ਼ੋਰ ਤੇਜਹੀਣ ਰਹਿਣਗੇ।
ਮਿਥੁਨ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ, ਸਫਲਤਾ ਸਾਥ ਦੇਵੇਗੀ, ਕਿਸੇ ਉਲਝੇ ਰੁਕੇ ਕੰਮ ਨੂੰ ਸੁਲਝਾਉਣ ਲਈ ਯਤਨ ਕੀਤਾ ਜਾ ਸਕਦਾ ਹੈ।
ਕਰਕ : ਮਿੱਟੀ-ਰੇਤਾ ਬਜਰੀ ਇੱਟਾਂ ਸਿਮੈਂਟ ਅਤੇ ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤਮਾਣ ਦੀ ਪ੍ਰਾਪਤੀ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਧਿਆਨ ਰੱਖੋ ਕਿ ਸੁਭਾਅ ’ਚ ਗੁੱਸੇ ਕਰ ਕੇ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਕੰਨਿਆ : ਸਿਤਾਰਾ ਉਲਝਣਾਂ, ਝਗੜਿਆਂ, ਪੇਚੀਦਗੀਆਂ ਵਾਲਾ, ਇਸ ਲਈ ਕਿਸੇ ਨਾ ਕਿਸੇ ਸਮੱਸਿਆ ਨਾਲ ਵਾਸਤਾ ਬਣਿਆ ਰਹਿ ਸਕਦਾ ਹੈ।
ਤੁਲਾ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ ਪਰ ਸ਼ਤਰੂਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰਨਾ ਸਹੀ ਰਹੇਗਾ।
ਬ੍ਰਿਸ਼ਚਕ : ਸਰਕਾਰੀ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵਿਰੋਧੀ ਆਪ ਦੇ ਅੱਗੇ ਠਹਿਰਨ ਦੀ ਹਿੰਮਤ ਨਾ ਜੁਟਾ ਸਕਣਗੇ।
ਧਨ : ਧਾਰਮਿਕ ਅਤੇ ਸਮਾਜਿਕ ਕੰਮਾਂ’ਚ ਧਿਆਨ, ਯਤਨ ਕਰਨ ’ਤੇ ਕੋਈ ਪ੍ਰਾਬਲਮ ਸੁਲਝ ਸਕਦੀ ਹੈ ਪਰ ਸੰਤਾਨ ਪ੍ਰੇਸ਼ਾਨੀ ਦੇ ਸਕਦੀ ਹੈ।
ਮਕਰ : ਸਿਹਤ ਲਈ ਸਿਤਾਰਾ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਸਹੀ ਰਹੇਗਾ, ਲੈਣ ਦੇਣ ਦੇ ਕੰਮਾਂ ’ਚ ਵੀ ਸੁਚੇਤ ਰਹੋ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ ਉਸ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਕਿਉਂਕਿ ਸ਼ਤਰੂ ਉਭਰ ਸਿਮਟ ਕੇ ਆਪ ਲਈ ਕੋਈ ਨਾ ਕੋਈ ਮੁਸ਼ਕਲ ਜਗਾਈ ਰੱਖਣਗੇ, ਇਸ ਲਈ ਆਪ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
2 ਅਪ੍ਰੈਲ 2023, ਐਤਵਾਰ
ਚੇਤ ਸੁਦੀ ਤਿੱਥੀ ਦੁਆਦਸ਼ੀ (ਪੂਰਾ ਦਿਨ ਰਾਤ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਸਿੰਘ ’ਚ
ਮੰਗਲ ਮਿਥੁਨ ’ਚ
ਬੁੱਧ ਮੇਖ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 12 (ਚੇਤ), ਹਿਜਰੀ ਸਾਲ 1944, ਮਹੀਨਾ : ਰਮਜ਼ਾਨ, ਤਰੀਕ : 10, ਸੂਰਜ ਉਦੇ ਸਵੇਰੇ 6.20 ਵਜੇ, ਸੂਰਜ ਅਸਤ ਸ਼ਾਮ 6.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (ਪੂਰਾ ਦਿਨ ਰਾਤ), ਯੋਗ : ਸ਼ੂਲ (2-3 ਮੱਧ ਰਾਤ 3.20 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੂਰਾ ਦਿਨ ਰਾਤ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ,ਦਿਵਸ ਅਤੇ ਤਿਉਹਾਰ : ਸ਼੍ਰੀ ਵਿਸ਼ਣੂ ਦਮਨ ਉਤਸਵ, ਪਾਮ ਸੰਡੇ (ਕ੍ਰਿਸ਼ਚੀਅਨ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਕਰ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY