ਮੇਖ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਮਿਹਰਬਾਨ ਅਤੇ ਸੁਪੋਰਟਿਵ ਰਹਿਣਗੇ ਅਤੇ ਆਪ ਦੀ ਗੱਲ ਧੀਰਜ-ਧਿਆਨ ਨਾਲ ਸੁਣਨਗੇ।
ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਕੁਝ ਅੱਗੇ ਵਧੇਗੀ, ਆਪ ਜਨਰਲ ਤੌਰ ’ਤੇ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਮਿਥੁਨ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ, ਸਫਰ ਵੀ ਨਾ ਕਰੋ, ਜਨਰਲ ਹਾਲਾਤ ਅਨੁਕੂਲ ਚਲਣਗੇ।
ਕਰਕ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ, ਸਦਭਾਅ ਬਣਿਆ ਰਹੇਗਾ।
ਸਿੰਘ : ਵਿਰੋਧੀਆਂ ਨੂੰ ਨਾ ਤਾਂ ਕਮਜ਼ੋਰ ਸਮਝਣ ਦੀ ਗਲਤੀ ਕਰੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ, ਕਿਉਂਕਿ ਉਹ ਕਦੇ ਵੀ ਆਪ ਦਾ ਲਿਹਾਜ਼ ਨਾ ਕਰਨਗੇ।
ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਆਪਣੀ ਕਿਸੇ ਪ੍ਰਾਬਲਮ ਦਾ ਨਿਪਟਾਰਾ ਕਰਨ ਲਈ ਸੰਤਾਨ ਦੀ ਮਦਦ ਅਤੇ ਸੁਪੋਰਟ ਮਿਲ ਸਕਦੀ ਹੈ।
ਤੁਲਾ : ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਮਨ ਉਤਸ਼ਾਹਿਤ ਰਹੇਗਾ, ਮਾਣ-ਸਨਮਾਨ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।
ਬ੍ਰਿਸ਼ਚਕ : ਕੰਮਕਾਜੀ ਸਾਥੀ ਆਪ ਦੀ ਗੱਲ ਧਿਆਨ ਨਾਲ ਸੁਣਨਗੇ, ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਵੀ ਬਣੀ ਰਹੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਧਨ : ਲੋਹਾ, ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡ ਵੇਅਰ, ਸਟੀਲ ਫਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ।
ਕੁੰਭ : ਸਿਤਾਰਾ ਉਲਝਣਾਂ, ਝਮੇਲਿਆਂ ਨੂੰ ਉਭਾਰਨ ਅਤੇ ਨੁਕਸਾਨ ਕਰਵਾਉਣ ਵਾਲਾ ਹੈ, ਇਸ ਲਈ ਲੈਣ-ਦੇਣ ਦੇ ਅਤੇ ਲਿਖਣ-ਪੜ੍ਹਨ ਦੇ ਕੰਮ ਅਲਰਟ ਰਹਿ ਕੇ ਕਰੋ।
ਮੀਨ : ਵ੍ਹੀਕਲਸ ਦੀ ਸੇਲ-ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤ-ਮਾਣ ਦੀ ਪ੍ਰਾਪਤੀ
1 ਅਗਸਤ 2023, ਮੰਗਲਵਾਰ
ਪ੍ਰਥਮ (ਅਧਿਕ) ਸਾਉਣ ਸੁਦੀ ਤਿੱਥੀ ਪੁੰਨਿਆ (1-2 ਮੱਧ ਰਾਤ 12.02 ਤੱਕ) ਅਤੇ ਮਗਰੋਂ ਤਿੱਥੀ ਏਕਮ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਕਰ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 10 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ: 13, ਸੂਰਜ ਉਦੇ ਸਵੇਰੇ 5.48 ਵਜੇ, ਸੂਰਜ ਅਸਤ ਸ਼ਾਮ 7.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾਖਾੜਾ (ਬਾਅਦ ਦੁਪਹਿਰ 4.03 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਪ੍ਰੀਤੀ (ਸ਼ਾਮ 6.52 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 1.58 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅਧਿਕ ਸਾਉਣ ਪੁੰਨਿਆ, ਸ਼੍ਰੀ ਸਤਿ ਨਾਰਾਇਣ ਵਰਤ, ਲੋਕ ਮਾਨਿਯ ਬਾਲ ਗੰਗਾਧਰ ਤਿਲਕ ਪੁੰਨ ਤਿਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਬ੍ਰਿਖ ਵਾਲੇ ਖਾਣ-ਪੀਣ ’ਚ ਕਰਨ ਪ੍ਰਹੇਜ਼, ਜਾਣੋ ਬਾਕੀ ਰਾਸ਼ੀਆਂ ਦਾ...
NEXT STORY