ਮੇਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਟਾਰਗੈੱਟ ਵੱਲ ਵਧਾਉਣ ਵਾਲਾ, ਵੈਸੇ ਵੀ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਖ : ਰਾਜ ਦਰਬਾਰ ’ਚ ਜਾਣ ’ਤੇ ਜਾਂ ਕਿਸੇ ਸਰਕਾਰੀ ਕੰਮ ਨੂੰ ਹੱਥ ’ਚ ਲੈਣ ’ਤੇ ਆਪ ਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਆਪ ਦੀ ਗੱਲ ਧਿਆਨ ਅਤੇ ਧੀਰਜ ਨਾਲ ਸੁਣੀ ਜਾਵੇਗੀ।
ਮਿਥੁਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਉਦੇਸ਼ ਮਨੋਰਥ-ਪ੍ਰੋਗਰਾਮਿੰਗ ਮਨਮਰਜ਼ੀ ਦੇ ਮੁਤਾਬਿਕ ਅੱਗੇ ਵਧੇਗੀ, ਤੇਜ ਪ੍ਰਭਾਅ ਦਬਦਬਾ ਬਣਿਆ ਰਹੇਗਾ।
ਕਰਕ : ਪੇਟ ’ਚ ਖਰਾਬੀ ਰਹਿਣ ਦਾ ਡਰ, ਇਸ ਲਈ ਖਾਣ-ਪੀਣ ’ਚ ਪੂਰਾ ਪਰਹੇਜ਼ ਰੱਖਣਾ ਸਹੀ ਰਹੇਗਾ, ਆਪਣੇ ਆਪ ਨੂੰ ਦੂਜਿਆਂ ਦੇ ਝਾਂਸੇ ਤੋਂ ਬਚਾ ਕੇ ਰੱਖੋ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦਾ ਲਿਹਾਜ਼ ਕਰਨਗੇ, ਤਬੀਅਤ ’ਚ ਤੇਜ਼ੀ ਬਣੀ ਰਹੇਗੀ।
ਕੰਨਿਆ : ਹਰ ਮਾਮਲੇ ਦੇ ਪ੍ਰਤੀ ਆਪ ਦਾ ਵੈਰ-ਵਿਰੋਧ ਤਾਂ ਰਹੇਗਾ ਪਰ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ’ਚ ਸਫਲ ਨਾ ਹੋ ਸਕਣਗੇ, ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਤੁਲਾ : ਸੰਤਾਨ ਦੇ ਸੁਪੋਰਟਿਵ ਅਤੇ ਕੋ-ਆਪਰੇਟਿਵ ਰੁਖ਼ ਕਰ ਕੇ ਆਪ ਨੂੰ ਆਪਣੀ ਕਿਸੇ ਸਕੀਮ ਨੂੰ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਪ੍ਰਾਪਰਟੀ ਨਾਲ ਜੁੜਿਆ ਕੋਈ ਪ੍ਰੋਗਰਾਮ ਜੇ ਰੁਕਿਆ ਪਿਆ ਹੋਵੇ ਤਾਂ ਫਿਰ ਤੋਂ ਯਤਨ ਕਰ ਲਓ, ਉਸ ’ਚ ਕੁੱਝ ਨਾ ਕੁੱਝ ਪੇਸ਼ਕਦਮੀ ਜ਼ਰੂਰ ਹੋਣ ਦੀ ਆਸ ਵਧੇਗੀ।
ਧਨ : ਜੇ ਕਿਸੇ ਵੱਡੇ ਆਦਮੀ ਤੋਂ ਮਦਦ ਲੈਣ ਲਈ ਅਾਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ ਅਤੇ ਆਪ ਨੂੰ ਨਿਰਾਸ਼ ਨਾ ਕਰੇਗਾ।
ਮਕਰ : ਵ੍ਹੀਕਲਜ਼ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਅਾਪ ਦੀਆਂ ਕੋਸ਼ਿਸ਼ਾਂ ਅਤੇ ਭੱਜਦੌੜ ਚੰਗਾ ਰੰਗ ਦਿਖਾਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ : ਖਰਚਿਆਂ ਦਾ ਜ਼ੋਰ, ਜਿਹੜੇ ਖਰਚਿਆਂ ਨੂੰ ਟਾਲ ਸਕੋ, ਟਾਲ ਦੇਣਾ ਸਹੀ ਰਹੇਗਾ, ਕੋਈ ਵੀ ਕੰਮ ਜਲਦਬਾਜ਼ੀ ਅਤੇ ਬੇ-ਧਿਆਨੀ ਨਾਲ ਨਾ ਕਰੋ।
4 ਅਗਸਤ 2023, ਸ਼ੁੱਕਰਵਾਰ
ਦਵਿੱਤੀਯ (ਅਧਿਕ) ਸਾਉਣ ਵਦੀ ਤਿਥੀ ਤੀਜ (ਦੁਪਹਿਰ 12.46 ਤੱਕ) ਅਤੇ ਮਗਰੋਂ ਤਿਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੁੰਭ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 13 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ: 16, ਸੂਰਜ ਉਦੇ ਸਵੇਰੇ 5.50 ਵਜੇ, ਸੂਰਜ ਅਸਤ ਸ਼ਾਮ 7.17 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 7.08 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਸ਼ੋਭਨ (ਸਵੇਰੇ 6.13 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਕੁੰਭ ਰਾਸ਼ੀ ’ਤੇ (ਰਾਤ 11.18 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 12.46 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰੇਤਿਯ ਦਿਸ਼ਾ ਲਈ, ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
NEXT STORY