ਮੇਖ : ਕਿਸੇ ਪੈਂਡਿੰਗ ਪਏ ਪ੍ਰਾਪਰਟੀ ਦੇ ਕੰਮ ਨੂੰ ਨਿਪਟਾਉਣ ਲਈ ਆਪ ਦੀ ਕੋਸ਼ਿਸ਼ ਕੁਝ ਬਿਹਤਰ ਨਤੀਜਾ ਦਿਖਾ ਸਕਦੀ ਹੈ, ਸ਼ਤਰੂ ਵੀ ਕਮਜ਼ੋਰ ਤੇਜਹੀਣ ਰਹਿਣਗੇ।
ਬ੍ਰਿਖ : ਮਿੱਤਰ ਕੰਮ-ਕਾਜੀ ਸਾਥੀ, ਕੰਮ-ਕਾਜੀ ਸਹਿਯੋਗੀ ਆਪ ਦੀ ਗੱਲ-ਸੁਝਾਅ ਨੂੰ ਧਿਆਨ ਨਾਲ ਸੁਣਨਗੇ ਅਤੇ ਆਪ ਦੇ ਮੁਤਾਬਕ ਚਲਣਗੇ।
ਮਿਥੁਨ : ਸਿਤਾਰਾ ਵਪਾਰ ਕਾਰੋਬਾਰ ਨੂੰ ਲਾਭ ਦੇਣ ਅਤੇ ਕੰਮਕਾਜੀ ਭੱਜ-ਦੌੜ ਦਾ ਚੰਗਾ ਨਤੀਜਾ ਦੇਣ ਵਾਲਾ, ਕਾਰੋਬਾਰੀ ਟ੍ਰਿਪ ਵੀ ਫਰੂਟਫੁੱਲ ਰਹੇਗਾ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਸਫ਼ਰ ਲਈ ਰਾਜ਼ੀ ਰਹੇਗਾ, ਤਬੀਅਤ ’ਚ ਖੁਸ਼ਦਿਲੀ ਜ਼ਿੰਦਾਦਿਲੀ, ਰੰਗੀਨੀ ਬਣੀ ਰਹੇਗੀ।
ਸਿੰਘ : ਸਿਤਾਰਾ ਖਰਚਿਆਂ ਨੂੰ ਵਧਾਉਣ ਵਾਲਾ, ਖਰਚ ਜਾਇਜ਼ ਅਤੇ ਫਿਜ਼ੂਲ ਦੋਵੇਂ ਤਰ੍ਹਾਂ ਦੇ ਹੋਣਗੇ, ਉਧਾਰ ਲੈਣ ਜਾਂ ਦੇਣ ਦੇ ਚੱਕਰ ’ਚ ਫਸਣ ਤੋਂ ਬਚੋ।
ਕੰਨਿਆ : ਡ੍ਰਿੰਕਸ, ਕੈਮੀਕਲਸ, ਰੰਗ ਰੋਗਨ, ਲਿਊਬ੍ਰਿਕੈਂਟਸ, ਪੈਟ੍ਰੋਲੀਅਮ ਅਤੇ ਸਮੁੰਦਰੀ ਉਤਪਾਦਾਂ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਤੁਲਾ : ਕਿਸੇ ਅਫਸਰ ਦੇ ਸਾਫਟ ਅਤੇ ਲਚੀਲੇ ਰੁਖ਼ ਕਰ ਕੇ ਆਪ ਦਾ ਕੋਈ ਉਲਝਿਆ-ਰੁਕਿਆ ਕੰਮ ਸਿੱਧਾ ਪਟੜੀ ’ਤੇ ਆ ਸਕਦਾ ਹੈ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਦੂਜਿਆਂ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਣਗੇ, ਮਨੋਬਲ ਬਣਿਆ ਰਹੇਗਾ।
ਧਨ : ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਅਤੇ ਆਪ ਨੂੰ ਕਿਸੇ ਪ੍ਰਾਬਲਮ ’ਚ ਉਲਝਾਉਣ ਵਾਲਾ ਹੈ, ਉਂਝ ਡਿੱਗਣ-ਫਿਸਲਣ ਦਾ ਵੀ ਡਰ ਰਹੇਗਾ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੁਖਦ, ਹਰ ਫਰੰਟ ’ਤੇ ਦੋਵੇਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ, ਮਨ ਸੈਰ ਸਫ਼ਰ ਲਈ ਰਾਜ਼ੀ ਰਹੇਗਾ।
ਕੁੰਭ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਵੱਲੋਂ ਦਿਖਾਏ ਜਾਣ ਵਾਲੇ ਕਿਸੇ ਨਕਲੀ ਆਪਣੇਪਨ ’ਤੇ ਭਰੋਸਾ ਕਰੋ।
ਮੀਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸਿਹਤ ਦਾ ਧਿਆਨ ਰੱਖਣਾ ਠੀਕ ਰਹੇਗਾ।
15 ਅਗਸਤ 2023, ਮੰਗਲਵਾਰ
ਦਵਿੱਤੀਯ (ਅਧਿਕ) ਸਾਉਣ ਵਦੀ ਤਿਥੀ ਚੌਦਸ (ਦੁਪਹਿਰ 12.43 ਤੱਕ) ਅਤੇ ਮਗਰੋਂ ਤਿਥੀ ਮੱਸਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕਰਕ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 24 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ: 27, ਸੂਰਜ ਉਦੇ ਸਵੇਰੇ 5.57 ਵਜੇ, ਸੂਰਜ ਅਸਤ ਸ਼ਾਮ 7.07 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁੱਖ (ਦੁਪਹਿਰ 1.59 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ, ਯੋਗ : ਵਿਅਤੀਪਾਤ (ਸ਼ਾਮ 5.32 ਤੱਕ) ਅਤੇ ਮਗਰੋਂ ਯੋਗ ਵਰਿਆਨ, ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਦੁਪਹਿਰ 1.59 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੁਤੰਤਰਤਾ ਦਿਵਸ, ਸ਼੍ਰੀ ਅਰਬਿੰਦੂ ਘੋਸ਼ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਤੇ ਮਕਰ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY