ਮੇਖ : ਆਪ ਆਪਣੀ ਹਿੰਮਤ ਅਤੇ ਸਮਝਦਾਰੀ ਨਾਲ ਆਪਣੀ ਪਲਾਨਿੰਗ ਨੂੰ ਅੱਗੇ ਵਧਾ ਸਕਣ ’ਚ ਸਫਲ ਹੋਵੋਗੇ, ਉਦੇਸ਼ ਮਨੋਰਥ ਹੱਲ ਹੋਣਗੇ, ਵੈਸੇ ਹਰ ਪੱਖੋਂ ਬਿਹਤਰੀ ਹੋਵੇਗੀ।
ਬ੍ਰਿਖ : ਯਤਨ ਕਰਨ ’ਤੇ ਕਿਸੇ ਰੁਕੇ ਪਏ ਜ਼ਮੀਨੀ ਕੰਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਮਾਣ-ਯਸ਼ ਦੀ ਪ੍ਰਾਪਤੀ, ਘਰੇਲੂ ਮੋਰਚੇ ’ਤੇ ਕੁਝ ਟੈਨਸ਼ਨ ਪ੍ਰੇਸ਼ਾਨੀ ਰਹਿ ਸਕਦੀ ਹੈ।
ਮਿਥੁਨ : ਆਪ ਆਪਣੇ ਹਿੰਮਤੀ ਅਤੇ ਉਤਸ਼ਾਹੀ ਮਨ ਕਰ ਕੇ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਪਲਾਨਿੰਗ ਨੂੰ ਕੁੱਝ ਅੱਗੇ ਵਧਾਉਣ ਵਾਲਾ ਪਰ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਸਿੰਘ : ਕਾਰੋਬਾਰੀ ਦਸ਼ਾ ਸੰਤੋਖਜਨਕ, ਕਾਰੋਬਾਰੀ ਟੂਰਿੰਗ ਪਲਾਨ ਕਰਨਾ ਵੀ ਫਰੂਟਫੁੱਲ ਰਹੇਗਾ ਪਰ ਪਤੀ-ਪਤਨੀ ਦੀ ਸਿਹਤ ’ਚ ਕੁੱਝ ਗੜਬੜੀ ਰਹਿਣ ਦਾ ਡਰ।
ਕੰਨਿਆ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਕਿਸੇ ਦੀ ਜ਼ਮਾਨਤ ਦੇਣ ਜਾਂ ਜ਼ਿੰਮੇਵਾਰੀ ’ਚ ਫਸਣ ਤੋਂ ਵੀ ਬਚਣਾ ਚਾਹੀਦਾ ਹੈ।
ਤੁਲਾ : ਕੰਸਟ੍ਰਕਸ਼ਨ ਮਟੀਰੀਅਲ-ਸੀਮੈਂਟ, ਟਿੰਬਰ, ਪਲਾਈ, ਪੱਥਰ ਆਦਿ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਸ਼ਚਕ : ਕਿਸੇ ਅਫਸਰ ਦੇ ਸੁਪੋਰਟਿਵ-ਹਮਦਰਦਾਨਾ ਰੁਖ ਕਰ ਕੇ ਆਪ ਦੀ ਚਿਰਾਂ ਤੋਂ ਚਲੀ ਆ ਰਹੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ, ਸ਼ਤਰੂ ਵੀ ਕਮਜ਼ੋਰ ਰਹਿਣਗੇ।
ਧਨ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਦੁਸ਼ਮਣਾਂ ਦੀ ਆਪ ਅੱਗੇ ਕੋਈ ਖਾਸ ਪੇਸ਼ ਨਾ ਚੱਲ ਸਕੇਗੀ।
ਮਕਰ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁੱਝ ਨਾ ਕੁੱਝ ਗੜਬੜੀ ਬਣੀ ਰਹੇਗੀ, ਡਿਗਣ-ਫਿਸਲਣ ਦਾ ਡਰ ਰਹਿ ਸਕਦਾ ਹੈ।
ਕੁੰਭ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫ੍ਰੰਟ ’ਤੇ ਨਾਰਾਜ਼ਗੀ ਰਹਿ ਸਕਦੀ ਹੈ।
ਮੀਨ : ਮਨ ਟੈਂਸ, ਕਮਜ਼ੋਰ, ਡਾਵਾਂਡੋਲ ਜਿਹਾ ਰਹੇਗਾ, ਮਨ ਕੋਈ ਵੀ ਫੈਸਲਾ ਲੈਣ ’ਚ ਘਬਰਾਹਟ ਮਹਿਸੂਸ ਕਰੇਗਾ, ਲੈਣ-ਦੇਣ ਦੇ ਮਾਮਲੇ ’ਚ ਵੀ ਸੁਚੇਤ ਰਹੋ।
18 ਅਗਸਤ 2023, ਸ਼ੁੱਕਰਵਾਰ
ਦਵਿਤੀਯ ਸ਼ੁੱਧ ਸਾਉਣ ਵਦੀ ਤਿੱਥੀ ਦੂਜ (ਰਾਤ 8.02 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਸਿੰਘ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਭਾਦੋਂ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 27 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ: 30, ਸੂਰਜ ਉਦੇ ਸਵੇਰੇ 5.59 ਵਜੇ, ਸੂਰਜ ਅਸਤ ਸ਼ਾਮ 7.04 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (ਰਾਤ 10.57 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਫਾਲਗੁਣੀ, ਯੋਗ : ਸ਼ਿਵ (ਰਾਤ 8.27 ਤੱਕ) ਅਤੇ ਮਗਰੋਂ ਯੋਗ ਸਿੱਧ, ਚੰਦਰਮਾ : ਸਿੰਘ ਰਾਸ਼ੀ ’ਤੇ (18 ਅਗਸਤ ਦਿਨ ਰਾਤ ਅਤੇ 19 ਜੂਨ ਨੂੰ ਸਵੇਰੇ 5.41 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਚੰਦਰ ਦਰਸ਼ਨ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਸਿੰਘ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY