ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ, ਤਾਲਮੇਲ ਸਦਭਆਅ ਬਣਿਆ ਰਹੇਗਾ, ਮਨ ਸਫਰ ਲਈ ਰਾਜ਼ੀ ਰਹੇਗਾ।
ਬ੍ਰਿਖ : ਕਿਸੇ ਪ੍ਰਬਲ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ, ਇਸ ਲਈ ਤਿਆਰੀ ਦੇ ਨਾਲ ਵਿਰੋਧੀਆਂ ਨਾਲ ਨਿਪਟੋ।
ਮਿਥੁਨ : ਕਿਸੇ ਉਲਝੀ ਪ੍ਰੋਬਲਮ ਨੂੰ ਸੁਲਝਾਉਣ ਲਈ ਸੰਤਾਨ ਦੀ ਮਦਦ ਅਤੇ ਸਹਿਯੋਗ ਨੂੰ ਵਰਤਣਾ ਸਹੀ ਰਹੇਗਾ।
ਕਰਕ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਅਤੇ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਕਿਸੇ ਵੱਡੇ ਆਦਮੀ ਦੀ ਮਦਦ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ਲਈ ਬਹੁਤ ਇਫੈਕਟਿਵ ਅਤੇ ਫਰੂਟਫੁਲ ਹੋ ਸਕਦੀ ਹੈ।
ਕੰਨਿਆ : ਸਿਤਾਰਾ ਧਨ ਲਾਭ, ਡ੍ਰਿੰਕਸ-ਕੈਮੀਕਲਜ਼, ਰੰਗ-ਰੋਗਨ, ਪੈਟ੍ਰੋਲੀਅਮ ਅਤੇ ਸੀ. ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ।
ਬ੍ਰਿਸ਼ਚਕ : ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਹੈ, ਇਸ ਲਈ ਤਿਆਰ ਦੇ ਬਗੈਰ ਕੋਈ ਕੰਮ ਹੱਥ ’ਚ ਨਹੀਂ ਲੈਣਾ ਚਾਹੀਦਾ, ਨੁਕਸਾਨ ਦਾ ਵੀ ਡਰ।
ਧਨ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ-ਪਲਾਨਿੰਗ ਚੰਗਾ ਨਤੀਜਾ ਦੇਵੇਗੀ, ਹਰ ਫ੍ਰੰਟ ’ਤੇ ਬਿਹਤਰੀ ਦੇ ਹਾਲਾਤ ਬਣਨਗੇ।
ਮਕਰ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਅਫਸਰ ਅਤੇ ਵੱਡੇ ਲੋਕ ਮਿਹਰਬਾਨ-ਸਾਫਟ ਅਤੇ ਸੁਪੋਰਟਿਵ ਰਹਿਣਗੇ।
ਕੁੰਭ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, ਇਰਾਦਿਆਂ ’ਚ ਮਜ਼ਬੂਤੀ।
ਮੀਨ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਵੈਸੇ ਕੰਮਕਾਜੀ ਦਸ਼ਾ ਵੀ ਠੀਕ ਠਾਕ ਰਹੇਗੀ।
9 ਦਸੰਬਰ 2023, ਸ਼ਨੀਵਾਰ
ਮੱਘਰ ਵਦੀ ਤਿੱਥੀ ਦੁਆਦਸ਼ੀ (9 ਦਸੰਬਰ ਦਿਨ ਰਾਤ ਅਤੇ 10 ਨੂੰ ਸਵੇਰੇ 7.14 ਤੱਕ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਤੁਲਾ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 18 (ਮੱਘਰ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 24, ਸੂਰਜ ਉਦੇ ਸਵੇਰੇ 7.19 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਸਵੇਰੇ 10.43 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਵਾਤੀ, ਯੋਗ : ਸ਼ੋਭਨ (ਰਾਤ 11.37 ਤੱਕ) ਅਤੇ ਮਗਰੋਂ ਯੋਗ ਅਤਿਗੰਡ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਤੁਲਾ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY