ਵੈੱਬ ਡੈਸਕ - ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਅਤੇ ਸ਼ਨੀ ਦੇ ਵਿਚਕਾਰ ਪਿਤਾ-ਪੁੱਤਰ ਦਾ ਸਬੰਧ ਹੋਣ ਦੇ ਬਾਵਜੂਦ, ਇਨ੍ਹਾਂ ਨੂੰ ਇਕ-ਦੂਜੇ ਦਾ ਦੁਸ਼ਮਣ ਮੰਨਿਆ ਜਾਂਦਾ ਹੈ। 15 ਮਾਰਚ ਨੂੰ ਜਦੋਂ ਸੂਰਜ ਮੀਨ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਤਾਂ ਉੱਥੇ ਪਹਿਲਾਂ ਤੋਂ ਮੌਜੂਦ ਸ਼ਨੀ ਦੇ ਨਾਲ ਇਸ ਦੀ ਯੁਤੀ ਬਣੇਗੀ। ਇਹ ਸਥਿਤੀ ਅਪ੍ਰੈਲ ਦੇ ਅੱਧ ਤੱਕ ਬਣੀ ਰਹੇਗੀ, ਜਿਸ ਦਾ ਨਕਾਰਾਤਮਕ ਪ੍ਰਭਾਵ ਕੁਝ ਖਾਸ ਰਾਸ਼ੀਆਂ 'ਤੇ ਪੈ ਸਕਦਾ ਹੈ।
ਸਰੋਤਾਂ ਅਨੁਸਾਰ, ਹੇਠ ਲਿਖੀਆਂ 4 ਰਾਸ਼ੀਆਂ ਨੂੰ ਇਸ ਦੌਰਾਨ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ:
ਮੇਖ ਰਾਸ਼ੀ
- ਇਸ ਯੁਤੀ ਕਾਰਨ ਤੁਹਾਨੂੰ ਕਰੀਅਰ ਦੇ ਖੇਤਰ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖਾਸ ਕਰਕੇ ਉਨ੍ਹਾਂ ਨੂੰ ਜੋ ਵਿਦੇਸ਼ੀ ਕੰਪਨੀਆਂ ਜਾਂ ਕਾਰੋਬਾਰ ਨਾਲ ਜੁੜੇ ਹੋਏ ਹਨ। ਵਿਆਹੁਤਾ ਜੀਵਨ 'ਚ ਵੀ ਉਤਰਾਅ-ਚੜ੍ਹਾਅ ਆ ਸਕਦੇ ਹਨ। ਆਰਥਿਕ ਸਥਿਤੀ ਨੂੰ ਸੰਭਾਲਣ ਲਈ ਸਹੀ ਬਜਟ ਬਣਾਉਣਾ ਜ਼ਰੂਰੀ ਹੋਵੇਗਾ।
ਸਿੰਘ ਰਾਸ਼ੀ
- ਤੁਹਾਡੇ ਆਤਮ-ਵਿਸ਼ਵਾਸ 'ਚ ਕਮੀ ਆ ਸਕਦੀ ਹੈ ਕਿਉਂਕਿ ਤੁਹਾਡੀ ਰਾਸ਼ੀ ਦਾ ਸੁਆਮੀ ਸੂਰਜ, ਸ਼ਨੀ ਨਾਲ ਹੋਣ ਕਰਕੇ ਕਮਜ਼ੋਰ ਹੋਵੇਗਾ। ਧਨ ਨਾਲ ਜੁੜਿਆ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਕੰਮ 'ਤੇ ਫੋਕਸ ਵਧਾਉਣ ਅਤੇ ਗਲਤ ਸੰਗਤ ਤੋਂ ਦੂਰ ਰਹਿਣ ਦੀ ਲੋੜ ਹੈ।
ਤੁਲਾ ਰਾਸ਼ੀ
- ਤੁਹਾਡੇ ਦੁਸ਼ਮਣ ਸਰਗਰਮ ਹੋ ਸਕਦੇ ਹਨ, ਇਸ ਲਈ ਕਿਸੇ 'ਤੇ ਵੀ ਅੰਨ੍ਹਾ ਭਰੋਸਾ ਨਾ ਕਰੋ। ਦਫ਼ਤਰੀ ਰਾਜਨੀਤੀ ਤੋਂ ਦੂਰ ਰਹੋ ਅਤੇ ਫਾਲਤੂ ਖਰਚਿਆਂ 'ਤੇ ਕਾਬੂ ਰੱਖੋ, ਨਹੀਂ ਤਾਂ ਆਰਥਿਕ ਪੱਖ ਡਗਮਗਾ ਸਕਦਾ ਹੈ। ਹਕੀਕਤ 'ਚ ਜੀਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ।
ਕੁੰਭ ਰਾਸ਼ੀ
- ਤੁਹਾਡੀ ਜਮ੍ਹਾ ਪੂੰਜੀ ਕਿਸੇ ਫਾਲਤੂ ਕੰਮ 'ਤੇ ਖਰਚ ਹੋ ਸਕਦੀ ਹੈ। ਪੈਤ੍ਰਿਕ ਕਾਰੋਬਾਰ ਕਰਨ ਵਾਲਿਆਂ ਨੂੰ ਬਹੁਤ ਸੋਚ-ਸਮਝ ਕੇ ਕਦਮ ਚੁੱਕਣੇ ਚਾਹੀਦੇ ਹਨ। ਯਾਤਰਾ ਦੌਰਾਨ ਕੀਮਤੀ ਚੀਜ਼ਾਂ ਦੇ ਖੋਹ ਜਾਣ ਦਾ ਡਰ ਹੈ ਅਤੇ ਸਿਹਤ ਪ੍ਰਤੀ ਵੀ ਚਿੰਤਾਵਾਂ ਵਧ ਸਕਦੀਆਂ ਹਨ।
ਬੁਰੇ ਪ੍ਰਭਾਵਾਂ ਤੋਂ ਬਚਣ ਲਈ ਉਪਾਅ :-
ਇਸ ਯੁਤੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਜੋਤਿਸ਼ੀ ਉਪਾਅ ਦੱਸੇ ਗਏ ਹਨ :-
- ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ।
- ਮੰਗਲਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
- ਰੋਜ਼ਾਨਾ ਸੂਰਜ ਦੇਵਤਾ ਨੂੰ ਜਲ ਦਾ ਅਰਘ ਚੜ੍ਹਾਓ।
- ਕਾਲੇ ਕੁੱਤੇ ਨੂੰ ਰੋਟੀ ਖੁਆਉਣ ਨਾਲ ਵੀ ਸ਼ਨੀ-ਸੂਰਜ ਦੇ ਬੁਰੇ ਪ੍ਰਭਾਵ ਦੂਰ ਹੋ ਸਕਦੇ ਹਨ।
ਬੰਬਾਂ ਦੇ ਸਾਏ ਹੇਠ ਵੀ ਨਹੀਂ ਰੁਕਦੀ ਜ਼ਿੰਦਗੀ, ਹੌਲੀ-ਹੌਲੀ ਸੰਭਲ ਰਿਹੈ ਤਹਿਰਾਨ
NEXT STORY