ਨਵੀਂ ਦਿੱਲੀ : ਇੰਡੀਅਨ ਆਇਲ ਕਾਰਪੋਰੇਸ਼ਨ (IOCL) ਨੇ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੇਸ਼ ਭਰ 'ਚ ਘਰੇਲੂ ਰਸੋਈ ਗੈਸ (LPG) ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ ਰੂਪ 'ਚ ਜਾਰੀ ਹੈ। ਕੰਪਨੀ ਨੇ ਗਾਹਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਿਲੰਡਰਾਂ ਦੀ ਕੋਈ ਘਾਟ ਨਹੀਂ ਹੈ ਅਤੇ ਸਪਲਾਈ ਚੇਨ ਨਿਰੰਤਰ ਕੰਮ ਕਰ ਰਹੀ ਹੈ।
ਡਿਜੀਟਲ ਬੁਕਿੰਗ 'ਤੇ ਦਿੱਤਾ ਜ਼ੋਰ
ਸਰੋਤਾਂ ਅਨੁਸਾਰ, ਕੰਪਨੀ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਿਲੰਡਰ ਦੀ ਬੁਕਿੰਗ ਲਈ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰਨ। ਹੁਣ ਗਾਹਕਾਂ ਨੂੰ ਸਿਲੰਡਰ ਬੁੱਕ ਕਰਵਾਉਣ ਲਈ ਡਿਸਟ੍ਰੀਬਿਊਟਰ ਜਾਂ ਗੈਸ ਏਜੰਸੀ ਕੋਲ ਨਿੱਜੀ ਤੌਰ 'ਤੇ ਜਾਣ ਦੀ ਲੋੜ ਨਹੀਂ ਹੈ। ਗਾਹਕ ਹੇਠ ਲਿਖੇ ਤਰੀਕਿਆਂ ਨਾਲ ਘਰ ਬੈਠੇ ਬੁਕਿੰਗ ਕਰ ਸਕਦੇ ਹਨ। ਇਸ ਦੌਰਾਨ IVRS (ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ), SMS ਸੇਵਾ, ਮੋਬਾਈਲ ਐਪ, ਮਿਸਡ ਕਾਲ ਤੇ ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹੋ।
ਸਮੇਂ ਸਿਰ ਹੋਮ ਡਿਲੀਵਰੀ ਦੀ ਗਾਰੰਟੀ
ਇੰਡੀਅਨ ਆਇਲ ਨੇ ਆਪਣੇ ਬਿਆਨ 'ਚ ਸਪੱਸ਼ਟ ਕੀਤਾ ਹੈ ਕਿ ਜੋ ਗਾਹਕ ਡਿਜੀਟਲ ਤਰੀਕਿਆਂ ਰਾਹੀਂ ਬੁਕਿੰਗ ਕਰਨਗੇ, ਉਨ੍ਹਾਂ ਦਾ LPG ਸਿਲੰਡਰ ਸਮੇਂ ਸਿਰ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇਗਾ। ਇਸ ਕਦਮ ਦਾ ਉਦੇਸ਼ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨਾ ਹੈ।
ਇਹ ਜਾਣਕਾਰੀ ਇੰਡੀਅਨ ਆਇਲ ਦੇ ਨਾਲ-ਨਾਲ ਭਾਰਤ ਗੈਸ ਅਤੇ ਐੱਚਪੀ ਗੈਸ ਦੇ ਗਾਹਕਾਂ ਲਈ ਵੀ ਲਾਗੂ ਹੁੰਦੀ ਹੈ, ਕਿਉਂਕਿ ਸਰਕਾਰ ਤੇ ਤੇਲ ਕੰਪਨੀਆਂ ਮਿਲ ਕੇ ਨਿਰਵਿਘਨ ਸਪਲਾਈ ਯਕੀਨੀ ਬਣਾ ਰਹੀਆਂ ਹਨ।
ਗਾਹਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ
HP Gas: 1800-2333-555 (ਟੋਲ ਫ੍ਰੀ), 9493602222
Bharat Gas: 1800-22-4344 (ਟੋਲ ਫ੍ਰੀ), 7715012345 (ਬੁਕਿੰਗ ਲਈ)
Indane Gas: 1800-2333-555 (ਟੋਲ ਫ੍ਰੀ), 7718955555 (ਬੁਕਿੰਗ ਅਤੇ ਸ਼ਿਕਾਇਤ ਲਈ)
ਜੇਕਰ ਕੋਈ ਸਿਲੰਡਰ ਦੀ ਤੈਅ ਕੀਮਤ ਤੋਂ ਜ਼ਿਆਦਾ ਰਕਮ ਮੰਗਦਾ ਹੈ ਤਾਂ ਤੁਸੀਂ ਤੁਰੰਤ 1915 ਨੰਬਰ 'ਤੇ ਸ਼ਿਕਾਇਤ ਕਰ ਸਕਦੇ ਹੋ। ਇਹ ਕੰਜਿਊਮਰ ਹੈਲਪਲਾਈਨ ਨੰਬਰ ਹੈ, ਜਿੱਥੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨਾਲ ਜੁੜੇ ਮਾਮਲਿਆਂ ਲਈ 18002666696 ਨੰਬਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੱਬਿਆਂ ਜਾਂ ਖੁੱਲ੍ਹੇ ਭਾਂਡਿਆਂ 'ਚ ਪੈਟਰੋਲ-ਡੀਜ਼ਲ ਜਮ੍ਹਾਂ ਕਰਨਾ ਪਵੇਗਾ ਭਾਰੀ! ਜਾਰੀ ਹੋਈ ਸਖ਼ਤ ਐਡਵਾਇਜ਼ਰੀ
NEXT STORY