ਅੱਜ ਦਾ ਰਾਸ਼ੀਫਲ
ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਨਾ ਸਿਰਫ ਕੋਈ ਬਾਧਾ ਮੁਸ਼ਕਿਲ ਹੀ ਹਟੇਗੀ, ਬਲਕਿ ਉਸ ’ਚ ਕੁਝ ਪੇਸ਼ਕਦਮੀ ਵੀ ਹੋਵੇਗੀ।
ਬ੍ਰਿਖ : ਪ੍ਰਾਪਰਟੀ ਦੇ ਕਿਸੇ ਕੰਮ ਲਈ, ਆਪ ਜਿਹੜਾ ਵੀ ਯਤਨ ਕਰੋਗੇ ਉਹ ਚੰਗਾ ਨਤੀਜਾ ਦੇਵੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਕੰਮਕਾਜੀ ਦਸ਼ਾ ਚੰਗੀ।
ਮਿਥੁਨ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁੱਲ ਰਹੇਗਾ, ਇਰਾਦਿਆਂ ’ਚ ਮਜ਼ਬੂਤੀ ਰਹੇਗੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, ਵਿਅਸਤਤਾ ਬਣੀ ਰਹੇਗੀ।
ਕਰਕ :ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਮੁਸ਼ਕਿਲ ਰਸਤੇ ’ਚੋਂ ਹਟੇਗੀ, ਵੈਸੇ ਵੀ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕੰਨਿਆ : ਖਰਚਿਆਂ ਦਾ ਜ਼ੋਰ, ਅਰਥ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮ ਧਿਆਨ ਨਾਲ ਕਰੋ, ਤਾਂਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਤੁਲਾ : ਸਰਵਿਸ ਪੇਸ਼ੇ ਨਾਲ ਜੁੜੇ ਲੋਕਾਂ ਦੀ ਨਾ ਸਿਰਫ ਅਰਥ ਦਸ਼ਾ ਵੀ ਸੁਖਦ ਰਹੇਗੀ, ਬਲਕਿ ਉਨ੍ਹਾਂ ਦੀ ਪ੍ਰੋਗਰਾਮਿੰਗ ਅਤੇ ਪਲਾਨਿੰਗ ਵੀ ਕੁਝ ਅੱਗੇ ਵਧੇਗੀ।
ਬ੍ਰਿਸ਼ਚਕ : ਕਿਸੇ ਅਫਸਰ ਦੇ ਸਾਫਟ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਸੁਲਝ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਕੰਮਕਾਜੀ ਦਸ਼ਾ ਸੰਤੋਖਜਨਕ, ਕੰਮਕਾਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਦੀ ਪਕੜ ਹੇਠ ਰਹਿਣਗੇ।
ਮਕਰ : ਪੇਟ ’ਚ ਕੁਝ ਨਾ ਕੁਝ ਗੜਬੜੀ ਰਹੇਗੀ, ਇਸ ਲਈ ਬੇਤੁਕੇ ਖਾਣ-ਪੀਣ ਤੋੋਂ ਬਚਣਾ ਚਾਹੀਦਾ ਹੈ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਤਬੀਅਤ ’ਚ ਕੁਝ ਚਿੜਚਿੜਾਪਨ ਰਹੇਗਾ।
ਮੀਨ : ਵਿਰੋਧੀ ਆਪ ਲਈ ਕੋਈ ਨਾ ਕੋਈ ਬਖੇੜਾ ਜਗਾਈ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖੋ, ਮਨ ਵੀ ਅਸ਼ਾਂਤ ਜਿਹਾ ਰਹੇਗਾ।
19 ਅਪ੍ਰੈਲ 2024, ਸ਼ੁੱਕਰਵਾਰ
ਚੇਤ ਸੁਦੀ ਤਿੱਥੀ ਇਕਾਦਸ਼ੀ (ਰਾਤ 8.05 ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਸਿੰਘ ’ਚ
ਮੰਗਲ ਕੁੰਭ ’ਚ
ਬੁੱਧ ਮੀਨ ’ਚ
ਗੁਰੂ ਮੇਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 7 ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 30 (ਚੇਤ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 9, ਸੂਰਜ ਉਦੇ ਸਵੇਰੇ 5.59 ਵਜੇ, ਸੂਰਜ ਅਸਤ ਸ਼ਾਮ 6.55 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮਘਾ (ਸਵੇਰੇ 10.57 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਵ੍ਰਿਧੀ ( 19-20 ਮੱਧ ਰਾਤ 1.55 ਤੱਕ) ਅਤੇ ਮਗਰੋਂ ਯੋਗ ਧਰੁਵ,ਚੰਦਰਮਾ : ਸਿੰਘ ਰਾਸ਼ੀ ’ਤੇ (ਪੁਰਾ ਦਿਨ ਰਾਤ), ਸਵੇਰੇ 10.57 ਤੱਕ ਜੰਮੇ ਬੱਚੇ ਨੂੰ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ :ਕਾਮਦਾ ਇਕਾਦਸ਼ੀ ਵਰਤ, ਲਕਸ਼ਮੀ ਕਾਂਤ ਦੋਲੋ ਉਤਸਵ, ਰੁੱਤ ਗਰਮੀ ਸ਼ੁਰੂ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੀਨ ਰਾਸ਼ੀ ਵਾਲੇ ਦੁਸ਼ਮਣ ਦੀਆਂ ਨਜ਼ਰਾਂ 'ਤੇ ਰੱਖਣ ਨਜ਼ਰ, ਬਾਕੀ ਵੀ ਦੇਖੋ ਕਿਹੋ ਜਿਹਾ ਰਹੇਗਾ ਤੁਹਾਡਾ ਦਿਨ
NEXT STORY