ਮੇਖ : ਸਿਤਾਰਾ ਦੁਪਹਿਰ ਤਕ ਪੇਟ ਲਈ ਕਮਜ਼ੋਰ, ਵੈਸੇ ਵੀ ਹਰ ਮੋਰਚੇ ’ਤੇ ਸੁਚੇਤ ਰਹਿਣ ਦੀ ਲੋੜ ਹੈ ਪਰ ਬਾਅਦ ’ਚ ਹਰ ਮੋਰਚੇ ’ਤੇ ਬਿਹਤਰੀ ਹੋਵੇਗੀ।
ਬ੍ਰਿਖ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਜਿਹੜਾ ਮਨ ਨੂੰ ਅਸ਼ਾਂਤ-ਡਿਸਟਰਬ-ਪ੍ਰੇਸ਼ਾਨ ਰੱਖਣ ਵਾਲਾ ਹੈ, ਸਫਰ ਵੀ ਟਾਲ ਦੇਣਾ ਬਿਹਤਰ ਰਹੇਗਾ।
ਮਿਥੁਨ : ਸਿਤਾਰਾ ਦੁਪਹਿਰ ਤਕ ਅਹਿਤਿਆਤ ਵਾਲਾ, ਕੋਈ ਵੀ ਨਵਾਂ ਯਤਨ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਚੋ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ।
ਕਰਕ : ਕਮਜ਼ੋਰ ਸਿਤਾਰੇ ਕਰ ਕੇ, ਜਿਥੇ ਜਨਰਲ ਹਾਲਾਤ ਵਿਪਰੀਤ ਬਣੇ ਰਹਿਣਗੇ, ਉਥੇ ਮਨ ਵੀ ਅਸ਼ਾਂਤ ਬਣਿਆ ਰਹੇਗਾ, ਮਨੋਬਲ ’ਚ ਟੁੱਟਣ ਬਣੀ ਰਹੇਗੀ।
ਸਿੰਘ : ਸਿਤਾਰਾ ਦੁਪਹਿਰ ਤਕ ਕਮਜ਼ੋਰ, ਕਿਸੇ ਨਾ ਕਿਸੇ ਰੁਕਾਵਟ ਮੁਸ਼ਕਲ ਨਾਲ ਵਾਸਤਾ ਰਹਿ ਸਕਦਾ ਹੈ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੰਨਿਆ : ਘਟੀਆ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਤੁਲੇ ਹੋਏ ਨਜ਼ਰ ਆਉਣਗੇ ਪਰ ਬਾਅਦ ’ਚ ਸਮਾਂ ਸਫਲਤਾ ਵਾਲਾ।
ਤੁਲਾ : ਸਿਤਾਰਾ ਦੁਪਹਿਰ ਤਕ ਅਰਥ ਮੋਰਚੇ ਲਈ ਕਮਜ਼ੋਰ ਪਰ ਬਾਅਦ ’ਚ ਸਮਾਂ ਆਪ ਨੂੰ ਹਿੰਮਤੀ, ਉਤਸ਼ਾਹੀ ਬਣਾਏਗਾ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ।
ਬ੍ਰਿਸ਼ਚਕ : ਦੁਪਹਿਰ ਤਕ ਮਨ ਅਸ਼ਾਂਤ ਪ੍ਰੇਸ਼ਾਨ ਰਹਿ ਸਕਦਾ ਹੈ ਪਰ ਬਾਅਦ ’ਚ ਸਮਾਂ ਕੰਮਕਾਜੀ ਕੰਮਾਂ ਲਈ ਬਿਹਤਰ ਬਣੇਗਾ।
ਧਨ : ਸਿਤਾਰਾ ਦੁਪਹਿਰ ਤਕ ਨੁਕਸਾਨ ਵਾਲਾ, ਖਰਚ ਵੀ ਬਣੇ ਰਹਿਣਗੇ ਪਰ ਬਾਅਦ ’ਚ ਸਮਾਂ ਸਫਲਤਾ ਦੇਣ ਅਤੇ ਅਰਥ ਦਸ਼ਾ ਬਿਹਤਰ ਰੱਖਣ ਵਾਲਾ ।
ਮਕਰ : ਸਿਤਾਰਾ ਅਰਥ ਦਸ਼ਾ ਸੰਵਾਰਨ ਅਤੇ ਜਨਰਲ ਤੌਰ ’ਤੇ ਬਿਹਤਰ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਕੰਪਲੀਕੇਸ਼ਨਜ਼ ਵਧਣ ਦਾ ਡਰ।
ਕੁੰਭ : ਸਿਤਾਰਾ ਦੁਪਹਿਰ ਤਕ ਕਿਸੇ ਨਾ ਕਿਸੇ ਸਰਕਾਰੀ ਸਮੱਸਿਆ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਕਾਰੋਬਾਰੀ ਕੰਮਾਂ ’ਚ ਸਫਲਤਾ ਮਿਲੇਗੀ।
ਮੀਨ : ਸਿਤਾਰਾ ਬਾਅਦ ਦੁਪਹਿਰ ਤਕ ਮਨ ਨੂੰ ਟੈਂਸ, ਪ੍ਰੇਸ਼ਾਨ ਰੱਖਣ ਵਾਲਾ ਪਰ ਬਾਅਦ ’ਚ ਕਿਸੇ ਸਰਕਾਰੀ ਕੰਮ ਲਈ ਆਪ ਦੇ ਯਤਨ ਚੰਗੀ ਰਿਟਰਨ ਦੇਣਗੇ।
15 ਅਗਸਤ 2024, ਵੀਰਵਾਰ
ਸਾਉਣ ਸੁਦੀ ਤਿੱਥੀ ਦਸਮੀ (ਸਵੇਰੇ 10.27 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ            ਕਰਕ ’ਚ 
ਚੰਦਰਮਾ        ਬ੍ਰਿਸ਼ਚਕ ’ਚ  
ਮੰਗਲ          ਬ੍ਰਿਖ ’ਚ
ਬੁੱਧ              ਸਿੰਘ ’ਚ
ਗੁਰੂ             ਬ੍ਰਿਖ ’ਚ 
 ਸ਼ੁੱਕਰ          ਸਿੰਘ ’ਚ 
ਸ਼ਨੀ            ਕੁੰਭ ’ਚ
ਰਾਹੂ            ਮੀਨ ’ਚ                                                     
ਕੇਤੂ             ਕੰਨਿਆ ’ਚ  
ਬਿਕ੍ਰਮੀ ਸੰਮਤ : 2081, ਸਾਉਣ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 24 (ਸਾਉਣ), ਹਿਜਰੀ ਸਾਲ 1446, ਮਹੀਨਾ : ਸਫਰ, ਤਰੀਕ : 9, ਸੂਰਜ ਉਦੇ ਸਵੇਰੇ 5.57 ਵਜੇ, ਸੂਰਜ ਅਸਤ ਸ਼ਾਮ 7.06 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਦੁਪਹਿਰ 12.53 ਤੱਕ) ਅਤੇ ਮਗਰੋਂ ਨਕਸ਼ੱਤਰ ਮੁਲਾ, ਯੋਗ : ਵੈਧ੍ਰਿਤੀ (ਬਾਅਦ ਦੁਪਹਿਰ 2.58 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ: ਬ੍ਰਿਸ਼ਚਕ ਰਾਸ਼ੀ ’ਤੇ (ਦੁਪਹਿਰ 12.53 ਤਕ)ਅਤੇਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦੁਪਹਿਰ 12.53 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਅਤੇ ਮਗਰੋਂ ਮੁਲਾ ਨਕੱਸ਼ਤਕ ਦੀ ਪੂਜਾ ਲੱਗੇਗੀ,  ਭਦਰਾ ਸ਼ੁਰੂ ਹੋਵੇਗੀ (ਰਾਤ 10.03 ’ਤੇ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਸਵਾਧੀਨਤਾ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਧਨ ਰਾਸ਼ੀ ਵਾਲਿਆਂ ਦੇ ਵਧਣਗੇ ਖ਼ਰਚੇ, ਕਰਕ ਰਾਸ਼ੀ ਵਾਲਿਆਂ ਦੇ ਮਨ 'ਚ ਛਾਈ ਰਹੇਗੀ ਨੈਗਟਿਵਿਟੀ
NEXT STORY