ਮੇਖ : ਡਰੇ-ਡਰੇ ਅਤੇ ਬੁਝੇ-ਬੁਝੇ ਮਨ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਸਫਰ ਵੀ ਨੁਕਸਾਨ ਪ੍ਰੇਸ਼ਾਨੀ ਵਾਲਾ ਰਹਿ ਸਕਦਾ ਹੈ।
ਬ੍ਰਿਖ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਨਾ ਲੱਗੇਗਾ, ਸਫਰ ਵੀ ਟਾਲ ਦਿਓ।
ਮਿਥੁਨ : ਕਿਸੇ ਜਾਇਦਾਦੀ ਕੰਮ ਨੂੰ ਉਸ ਦੇ ਟਾਰਗੈੱਟ ਵੱਲ ਲੈ ਜਾਣ ਦੇ ਰਸਤੇ ’ਚ ਕੋਈ ਨਾ ਕੋਈ ਰੁਕਾਵਟ ਮੁਸ਼ਕਲ ਉਭਰਦੀ ਰਹਿ ਸਕਦੀ ਹੈ, ਇਸ ਲਈ ਪੂਰਾ ਜ਼ੋਰ ਲਗਾਉਣਾ ਸਹੀ ਰਹੇਗਾ।
ਕਰਕ : ਬੇਸ਼ਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਤਾਂ ਰਹੇਗੀ ਤਾਂ ਵੀ ਘਟੀਆ ਸੋਚ ਅਤੇ ਨੇਚਰ ਵਾਲੇ ਲੋਕ ਆਪ ਨੂੰ ਪ੍ਰੇਸ਼ਾਨ, ਅਪਸੈੱਟ ਰੱਖ ਸਕਦੇ ਹਨ।
ਸਿੰਘ : ਕੰਮਕਾਜੀ ਕੋਸ਼ਿਸ਼ਾਂ ,ਕੰਮਕਾਜੀ ਭੱਜਦੌੜ, ਕੰਮਕਾਜੀ ਟੂਰਿੰਗ ਉਮੀਦ ਮੁਤਾਬਕ ਨਤੀਜਾ ਨਾ ਦੇਵੇਗੀ, ਇਸ ਲਈ ਮਨ ਦੁਖੀ ਜਿਹਾ ਰਹਿ ਸਕਦਾ ਹੈ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।
ਤੁਲਾ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਨੁਕਸਾਨ ਦਾ ਵੀ ਡਰ ਰਹੇਗਾ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚੋਂ ਵੀ ਕੋਈ ਰੁਕਾਵਟ ਮੁਸ਼ਕਲ ਹਟੇਗੀ।
ਧਨ : ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਦਾ ਕੋਈ ਬਣਿਆ-ਬਣਾਇਆ ਕੰਮ ਉਲਝ-ਵਿਗੜ ਨਾ ਜਾਵੇ, ਮਨ ਵੀ ਡਿਸਟਰਬ ਜਿਹਾ ਰਹੇਗਾ।
ਮਕਰ : ਸਮਾਂ ਰੁਕਾਵਟਾਂ ਮੁਸ਼ਕਲਾਂ ਵਾਲਾ, ਇਸ ਲਈ ਜਿਹੜੀ ਵੀ ਕੋਸ਼ਿਸ਼ ਕਰੋ ਪੂਰਾ ਜ਼ੋਰ ਲਗਾ ਕੇ ਕਰੋ, ਵੈਸੇ ਪੈਰ ਫਿਸਲਣ ਦਾ ਵੀ ਡਰ ਰਹੇਗਾ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਪੇਟ ਦਾ ਧਿਆਨ ਰੱਖੋ, ਸੀਮਾ ’ਚ ਖਾਣਾ-ਪੀਣਾ ਠੀਕ ਰਹੇਗਾ।
ਮੀਨ : ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ, ਮਨ ਵੀ ਸਫਰ ਲਈ ਰਾਜ਼ੀ ਰਹੇਗਾ ਪਰ ਦੋਵੇਂ ਪਤੀ-ਪਤਨੀ ਇਕ-ਦੂਜੇ ਤੋਂ ਨਾਰਾਜ਼-ਨਾਰਾਜ਼ ਦਿਸ ਸਕਦੇ ਹਨ।
5 ਸਤੰਬਰ 2024, ਵੀਰਵਾਰ
ਭਾਦੋਂ ਸੁਦੀ ਤਿੱਥੀ ਦੂਜ (ਦੁਪਹਿਰ 12.22 ਤੱਕ) ਅਤੇ ਮਗਰੋਂ ਤਿੱਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 14 (ਭਾਦੋਂ), ਹਿਜਰੀ ਸਾਲ 1446, ਮਹੀਨਾ: ਰਬਿ ਉੱਲ ਅੱਵਲ, ਤਰੀਕ : 1, ਸੂਰਜ ਉਦੇ ਸਵੇਰੇ 6.10 ਵਜੇ, ਸੂਰਜ ਅਸਤ ਸ਼ਾਮ 6.42 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉਤਰਾ ਫਾਲਗੁਣੀ (ਸਵੇਰੇ 6.15 ਤਕ) ਅਤੇ ਮਗਰੋਂ ਨਕੱਸ਼ਤਰ ਹਸਤ, ਯੋਗ : ਸ਼ੁੱਭ (ਰਾਤ 9.08 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ: ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ, ਪੁਰਬ, ਦਿਵਸ ਅਤੇ ਤਿਉਹਾਰ : ਟੀਚਰਜ਼ ਡੇਅ, ਡਾ. ਐੱਸ ਰਾਧਾ ਕ੍ਰਿਸ਼ਨਨ ਜਨਮ ਦਿਨ, ਰਬਿ ਉੱਲ ਅੱਵਲ (ਮੁਸਲਿਮ) ਮਹੀਨਾ ਸ਼ੁਰੂ, ਮੇਲਾ ਗੌਸਾਈਂ ਆਣਾ (ਕੁਰਾਲੀ) ਸ਼ੁਰੂ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮੇਖ ਰਾਸ਼ੀ ਵਾਲੇ ਸ਼ਤਰੂਆਂ ਤੋਂ ਰਹਿਣ ਸੁਚੇਤ, ਬ੍ਰਿਖ ਰਾਸ਼ੀ ਵਾਲੇ ਆਪਣੇ ਭਟਕਦੇ ਮਨ 'ਤੇ ਰੱਖਣ ਕਾਬੂ
NEXT STORY