ਮੇਖ : ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਇਸ ਲਈ ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਖਾਣ ਪੀਣ ’ਚ ਨਾ ਕਰੋ, ਨੁਕਸਾਨ ਦਾ ਡਰ
ਬ੍ਰਿਖ : ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ, ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਆਪ-ਆਪਣੇ ਤੱਕ ਨਾ ਪਹੁੰਚਾ ਸਕੋਗੇ, ਮਨ ਵੀ ਕੁਝ ਅਸਥਿਰ ਜਿਹਾ ਰਹੇਗਾ।
ਮਿਥੁਨ : ਆਪ ਵੈਰੀਆਂ, ਵਿਰੋਧੀਆਂ ਨੂੰ ਆਪਣੇ ਮੁਤਾਬਕ ਰੱਖਣ ਲਈ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੋ, ਉਹ ਆਪ ਨੂੰ ਟਾਰਗੈੱਟ ਕਰਦੇ ਹੀ ਰਹਿਣਗੇ।
ਕਰਕ : ਸੰਤਾਨ ਦਾ ਰੁਖ ਡਾਵਾਂਡੋਲ ਜਿਹਾ ਰਹੇਗਾ, ਇਸ ਲਈ ਉਨ੍ਹਾਂ ਨਾਲ ਜੁੜਦੀ ਕੋਈ ਸਮੱਸਿਆ ਹੋਵੇ ਤਾਂ ਉਸ ਨੂੰ ਟੈਕਟਫੁਲੀ ਹੈਂਡਲ ਕਰੋ।
ਸਿੰਘ : ਕੋਰਟ ਕਚਹਿਰੀ ’ਚ ਜਾਣ ਤੋਂ ਬਚੋ, ਕਿਉਂਕਿ ਉਥੇ ਆਪ ਦੇ ਪੱਖ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ, ਮਨ ਵੀ ਕੁਝ ਡਰਿਆ-ਡਰਿਆ ਰਹੇਗਾ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕ ਆਪ ਦੀ ਲੱਤ ਖਿੱਚਦੇ ਅਤੇ ਆਪ ਦੇ ਲਈ ਮੁਸ਼ਕਿਲਾਂ ਵਧਾਉਣ ਲਈ ਕਾਫੀ ਐਕਟਿਵ ਰਹਿਣਗੇ ।
ਤੁਲਾ : ਕਾਰੋਬਾਰੀ ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਕਰੋ, ਕਾਰੋਬਾਰੀ ਟੂਰਿੰਗ ਵੀ ਬੇਨਤੀਜਾ ਜਿਹੀ ਰਹੇਗੀ, ਵੈਸੇ ਅਰਥ ਦਸ਼ਾ ਕਮਜ਼ੋਰ ਰਹੇਗੀ।
ਬ੍ਰਿਸ਼ਚਕ : ਕੰਮਕਾਜੀ ਭੱਜਦੌੜ ਵੀ ਕੋਈ ਖਾਸ ਨਤੀਜਾ ਨਾ ਦੇ ਸਕੇਗੀ, ਮਨ ਵੀ ਉਚਾਟ, ਪ੍ਰੇਸ਼ਾਨ ਅਤੇ ਬੇਕਾਰ ਕੰਮਾਂ ਵੱਲ ਭਟਕਦਾ ਰਹੇਗਾ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਪੇਮੈਂਟ ਨੂੰ ਕਿਸੇ ਹੇਠ ਫਸਾਉਣ ਵਾਲਾ, ਡਿੱਗਣ-ਫਿਸਲਣ ਦਾ ਵੀ ਡਰ।
ਮਕਰ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਟੂਰਿੰਗ-ਪਲਾਨਿੰਗ, ਪ੍ਰੋਗਰਾਮਿੰਗ ’ਚ ਵੀ ਕਦਮ ਬੜ੍ਹਤ ਵੱਲ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਬਣਿਆ-ਬਣਾਇਆ ਸਰਕਾਰੀ ਕੰਮ ਵਿਗੜ ਸਕਦਾ ਹੈ ।
ਮੀਨ : ਮਨੋਬਲ ’ਚ ਟੁੱਟਣ ਰਹੇਗੀ, ਧਾਰਮਿਕ ਕੰਮਾਂ ’ਚ ਜੀਅ ਨਾ ਲੱਗੇਗਾ, ਕੋਈ ਵੀ ਨਵਾਂ ਯਤਨ ਹੱਥ ’ਚ ਨਾ ਲਓ, ਕਿਉਂਕਿ ਉਸ ਦੇ ਸਿਰੇ ਚੜ੍ਹਨ ਦੀ ਆਸ ਨਾ ਹੋਵੇਗੀ।
ਅੱਜ ਦਾ ਰਾਸ਼ੀਫਲ
4 ਅਗਸਤ 2025, ਸੋਮਵਾਰ
ਸਾਉਣ ਸੁਦੀ ਤਿੱਥੀ ਦਸਮੀ (ਪੁਰਵ ਦੁਪਹਿਰ 11.42 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਕੰਨਿਆ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 13 (ਸਾਉਣ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 9, ਸੂਰਜ ਉਦੇ ਸਵੇਰੇ 5.50 ਵਜੇ, ਸੂਰਜ ਅਸਤ : ਸ਼ਾਮ 7.17ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸਵੇਰੇ 9.13 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਬ੍ਰਹਮ (ਸਵੇਰੇ 7.05 ਤੱਕ) ਅਤੇ ਮਗਰੋਂ ਏਂਦਰ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 9.13 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ। (4-5 ਮੱਧ ਰਾਤ 12.27 ’ਤੇ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਇਹ 4 ਰਾਸ਼ੀਆਂ ਅੱਜ ਰਹਿਣ ਸਾਵਧਾਨ, ਹੋ ਸਕਦੈ ਵੱਡਾ ਨੁਕਸਾਨ
NEXT STORY