ਮੇਖ : ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋਂ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ, ਲਿਖਣ-ਪੜ੍ਹਨ ਦੇ ਕੰਮ ਵੀ ਸੁਚੇਤ ਰਹਿ ਕੇ ਨਿਪਟਾਓ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਰ ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਨਾਰਾਜ਼ ਦਿਸਣਗੇ, ਵੈਸੇ ਆਪ ਕੋਈ ਵੀ ਯਤਨ ਪੂਰੀ ਹਿੰਮਤ ਨਾਲ ਨਾ ਕਰ ਸਕੋਗੇ।
ਮਿਥੁਨ : ਵਿਰੋਧੀ ਆਪ ਨੂੰ ਕਿਸੇ ਨਾ ਕਿਸੇ ਮੁਸ਼ਕਿਲ ’ਚ ਉਲਝਾਈ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਰੱਖੋ।
ਕਰਕ : ਆਪ ਆਪਣੀ ਕਿਸੇ ਵੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਨਾ ਵਧਾ ਸਕੋਗੇ, ਕਿਉਂਕਿ ਆਪ ਆਪਣੇ ਮਨ ਨੂੰ ਕਿਸੇ ਵੀ ਕੋਸ਼ਿਸ਼ ਲਈ ਤਿਆਰ ਨਾ ਕਰ ਸਕੋਗੇ।
ਸਿੰਘ : ਪ੍ਰਾਪਰਟੀ ਦੇ ਕੰਮਾਂ ਲਈ ਆਪ ਦੇ ਯਤਨ ਪਾਜ਼ੇਟਿਵ ਨਤੀਜਾ ਨਾ ਦੇਣਗੇ, ਵੱਡੇ ਲੋਕ ਵੀ ਸ਼ਾਇਦ ਆਪ ਦਾ ਕੋਈ ਖਾਸ ਲਿਹਾਜ਼ ਨਾ ਕਰਨਗੇ, ਮਨ ਵੀ ਟੈਂਸ ਜਿਹਾ ਰਹੇਗਾ।
ਕੰਨਿਆ :ਕੰਮਕਾਜੀ ਸਾਥੀ-ਸਹਿਯੋਗੀ-ਕੋ-ਆਪਰੇਟ ਨਾ ਕਰਨਗੇ ਅਤੇ ਆਪ ਦੀ ਕੋਈ ਵੀ ਕੰਮਕਾਜੀ ਕੋਸ਼ਿਸ਼ ਅਤੇ ਭੱਜਦੌੜ ਸਿਰੇ ਨਾ ਚੜ੍ਹੇਗੀ।
ਤੁਲਾ : ਕਿਉਂਕਿ ਸਿਤਾਰਾ ਅਰਥ ਦਸ਼ਾ ਕਮਜ਼ੋਰ ਰੱਖਣ ਵਾਲਾ ਹੈ, ਇਸ ਲਈ ਕੰਮਕਾਜੀ ਟੂਰਿੰਗ ਅਤੇ ਪਲਾਨਿੰਗ ਦੀ ਕੋਈ ਅਗਲੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਬ੍ਰਿਸ਼ਚਕ : ਕੰਮਕਾਜੀ ਦਸ਼ਾ ਠੀਕ ਪਰ ਕਿਸੇ ਵੀ ਕੰਮ ਲਈ ਆਸਾਨ ਕੋਸ਼ਿਸ਼ ਸਿਰੇ ਨਾ ਚੜ੍ਹੇਗੀ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ।
ਧਨ : ਸਿਤਾਰਾ ਅਰਥ ਦਸ਼ਾ ਕਮਜ਼ੋਰ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ, ਵੈਸੇ ਕੰਮਕਾਜੀ ਟੂਰਿੰਗ ਵੀ ਨਹੀਂ ਕਰਨੀ ਚਾਹੀਦੀ।
ਮਕਰ : ਸਿਤਾਰਾ ਧਨ ਲਾਭ ਵਾਲਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ : ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਦੀ ਕੋਈ ਸਰਕਾਰੀ ਸਮੱਸਿਆ ਉਭਰ ਸਕਦੀ ਹੈ, ਅਹਿਤਿਆਤ ਰੱਖੋ।
ਮੀਨ : ਮਨ ਡਾਵਾਂਡੋਲ ਅਤੇ ਉਖੜਿਆ-ਉਖੜਿਆ ਜਿਹਾ ਰਹੇਗਾ, ਮਨੋਬਲ ’ਚ ਵੀ ਟੁਟਣ ਵਧ ਸਕਦੀ ਹੈ, ਸੋਚ-ਵਿਚਾਰ ’ਚ ਨੈਗੇਟਿਵੀਟੀ ਵੀ ਰਹੇਗੀ, ਇਸ ਲਈ ਕੋਈ ਵੀ ਯਤਨ ਹੱਥ ’ਚ ਨਾ ਲਓ।
11 ਸਤੰਬਰ 2024, ਬੁੱਧਵਾਰ
ਭਾਦੋਂ ਸੁਦੀ ਤਿੱਥੀ ਅਸ਼ਟਮੀ (ਰਾਤ 11.47 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਮਿਥੁਨ ’ਚ
ਬੁੱਧ ਸਿੰਘ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 20 (ਭਾਦੋਂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 7, ਸੂਰਜ ਉਦੇ ਸਵੇਰੇ 6.14 ਵਜੇ, ਸੂਰਜ ਅਸਤ ਸ਼ਾਮ 6.34 ਵਜੇ (ਜਲੰਧਰ ਟਾਈਮ), ਨਕਸ਼ੱਤਰ: ਜੇਸ਼ਠਾ (ਰਾਤ 9.22 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਪ੍ਰੀਤੀ (11.55 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਰਾਤ 9.22 ਤੱਕ) ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 9.22 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਰਾਤ 11.37 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਰਾਧਾ ਅਸ਼ਟਮੀ, ਸ਼੍ਰੀ ਮਹਾ- ਲਕਸ਼ਮੀ ਵਰਤ ਸ਼ੁਰੂ, ਦਧਿਚੀ ਜਯੰਤੀ, ਵਿਨੋਬਾ ਭਾਵੇ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਮਿਥੁਨ ਰਾਸ਼ੀ ਵਾਲੇ ਕਮਜ਼ੋਰ ਸ਼ਤਰੂ ਨੂੰ ਵੀ ਹਲਕੇ 'ਚ ਨਾ ਲੈਣ, ਮੇਖ ਰਾਸ਼ੀ ਵਾਲੇ ਸਿਹਤ ਦਾ ਰੱਖਣ ਧਿਆਨ
NEXT STORY