ਮੇਖ : ਵ੍ਹੀਕਲਸ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦੇ ਕੰਮ ਧੰਧੇ ਨਾਲ ਜੁੜੇ ਲੋਕਾਂ ਨੂੰ ਆਪਣੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ : ਕਿਸੇ ਅਫਸਰ ਦੇ ਨਰਮ ਰੁਖ ਕਰਕੇ ਆਪ ਨੂੰ ਆਪਣੀ ਕਿਸੇ ਸਰਕਾਰੀ ਸਮੱਸਿਆ ਨੂੰ ਸੁਲਝਾਉਣ ’ਚ ਸਫਲਤਾ ਮਿਲ ਸਕਦੀ ਹੈ।
ਮਿਥੁਨ : ਯਤਨ ਕਰਨ ’ਤੇ ਆਪ ਨੂੰ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਕੁਝ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ।
ਕਰਕ : ਸਿਤਾਰਾ ਪੇਟ ਨੂੰ ਵਿਗਾੜਣ ਵਾਲਾ, ਇਸ ਲਈ ਖਾਣਾ-ਪੀਣਾ ਲਿਮਿਟ ’ਚ ਕਰਨਾ ਚਾਹੀਦਾ ਹੈ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਹੋਵੇਗਾ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ, ਉਂਝ ਮਾਣ-ਯਸ਼ ਦੀ ਪ੍ਰਾਪਤੀ।
ਕੰਨਿਆ : ਵਿਰੋਧੀ ਆਪ ਨੂੰ ਪ੍ਰੇਸ਼ਾਨ, ਫਿਕਰਮੰਦ ਰੱਖ ਸਕਦੇ ਹਨ, ਜਿਸ ਕਰਕੇ ਆਪ ਕਿਸੇ ਵੀ ਯਤਨ, ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਰੱਖ ਸਕੋਗੇ।
ਤੁਲਾ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ, ਕੰਮਕਾਜੀ ਸਥਿਤੀ ਵੀ ਅਨੁਕੂਲ ਚਲੇਗੀ।
ਬ੍ਰਿਸ਼ਚਕ : ਕਿਉਂਕਿ ਸਿਤਾਰਾ ਸਟ੍ਰਾਂਗ ਹੈ, ਇਸ ਲਈ ਕਿਸੇ ਵੀ ਉਲਝੇ ਅਦਾਲਤੀ ਕੰਮ ਲਈ ਕੋਸ਼ਿਸ਼ ਕਰਨੀ ਫਰੂਟਫੁਲ ਰਹਿ ਸਕਦੀ ਹੈ।
ਧਨ : ਕਿਸੇ ਵੱਡੇ ਆਦਮੀ ਦੀ ਮਦਦ ਜਾਂ ਸਹਿਯੋਗ ਲੈਣ ਲਈ ਜੇ ਆਪ ਉਸ ਨਾਲ ਭੇਂਟ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਹੈ, ਕੰਮਕਾਜੀ ਟੂਰਿੰਗ ਵੀ ਸਹੀ ਨਤੀਜਾ ਦੇਵੇਗੀ।
ਕੁੰਭ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਮਨ ਸਫਰ ਲਈ ਵੀ ਰਾਜ਼ੀ ਰਹੇਗਾ, ਕੋਸ਼ਿਸ਼ਾਂ ਚੰਗਾ ਨਤੀਜਾ ਦੇਣਗੀਆਂ।
ਮੀਨ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਨਾ ਤਾਂ ਕੋਈ ਕੰਮ ਜਲਦਬਾਜ਼ੀ ’ਚ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
11 ਨਵੰਬਰ 2024, ਸੋਮਵਾਰ
ਕੱਤਕ ਸੁਦੀ ਤਿਥੀ ਦਸ਼ਮੀ (ਸ਼ਾਮ 6.47 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਕੁੰਭ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਕੱਤਕ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 20 (ਕੱਤਕ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 8, ਸੂਰਜ ਉਦੇ ਸਵੇਰੇ 6.56 ਵਜੇ, ਸੂਰਜ ਅਸਤ ਸ਼ਾਮ 5.27 ਵਜੇ (ਜਲੰਧਰ ਟਾਈਮ), ਨਕਸ਼ੱਤਰ: ਸ਼ਤਭਿਖਾ (ਸਵੇਰੇ 9.40 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ : ਵਿਆਘਾਤ (ਰਾਤ 10.36 ਤੱਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ: ਕੁੰਭ ਰਾਸ਼ੀ ’ਤੇ (11-12 ਮੱਧ ਰਾਤ 2.22 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (12 ਨਵੰਬਰ ਸਵੇਰੇ 5.26 ’ਤੇ) ਦਿਸ਼ਾ ਸ਼ੂਲ: ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਭੀਸ਼ਮ ਪੰਚਕ ਸ਼ੁਰੂ, ਮੇਲਾ ਬਾਬਾ ਰੁਦਰੀ ਨੰਦ ਨਾਰੀ (ਊਨਾ, ਹਿਮਾਚਲ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕਰਕ ਰਾਸ਼ੀ ਵਾਲਿਆਂ ਲਈ ਸਿਤਾਰਾ ਸਿਹਤ ਲਈ ਕਮਜ਼ੋਰ, ਕੰਨਿਆ ਰਾਸ਼ੀ ਵਾਲੇ ਸ਼ਤਰੂਆਂ ਤੋਂ ਰਹਿਣ ਸੁਚੇਤ
NEXT STORY