ਮੇਖ : ਖਾਣਾ-ਪੀਣਾ ਸੰਭਲ- ਸੰਭਾਲ ਕੇ ਕਰੋ ਕਿਉਂਕਿ ਪੂਰਾ ਪਰਹੇਜ ਰੱਖਣ ਦੇ ਬਾਵਜੂਦ ਵੀ ਪੇਟ ਵਿਗੜਿਆ ਵਿਗੜਿਆ ਰਹੇਗਾ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਸਹੀ , ਅਣਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ, ਧਾਰਮਿਕ ਕੰਮਾਂ ’ਚ ਿਧਆਨ ਘੱਟ ਹੋਵੇਗਾ
ਮਿਥੁਨ : ਦੁਸ਼ਮਣਾਂ ਦੇ ਉਭਰਣ, ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ ਰਹਿ ਸਕਦਾ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ : ਧਿਆਨ ਰੱਖੋ ਕਿ ਸੋਚ-ਵਿਚਾਰ ’ਤੇ ਹਾਵੀ ਨੈਗੇਟਿਵਿਟੀ ਕਰ ਕੇ ਆਪ ਤੋੋਂ ਕੋਈ ਗਲਤ ਕੰਮ ਨਾ ਹੋ ਜਾਵੇ, ਮਨ ਵੀ ਪ੍ਰੇਸ਼ਾਨ ਰਹੇਗਾ।
ਸਿੰਘ : ਜ਼ਮੀਨੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਜਿਹੜਾ ਵੀ ਯਤਨ ਕਰੋ ਪੂਰਾ ਜ਼ੋਰ ਲਗਾ ਕੇ ਕਰੋ, ਸਫਰ ਵੀ ਨਾ ਕਰੋ।
ਕੰਨਿਆ : ਆਪ ਕੋਈ ਵੀ ਕੰਮ ਪੂਰੇ ਜ਼ੋਰ, ਉਤਸ਼ਾਹ ਨਾਲ ਨਾ ਕਰ ਸਕੋਗੇ, ਕੰਮਕਾਜੀ ਿਵਅਸਤਤਾ ਭੱਜਦੌੜ ਦਾ ਵੀ ਕੋਈ ਖਾਸ ਨਤੀਜਾ ਨਾ ਮਿਲੇਗਾ।
ਤੁਲਾ : ਕਿਉਂਕਿ ਕੰਮਕਾਜੀ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪ ਦਾ ਕੋਈ ਵੀ ਕੰਮਕਾਜੀ ਪ੍ਰੋਗਰਾਮ ਅੱਗੇ ਨਾ ਵਧ ਸਕੇਗਾ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਪਰ ਆਪ ਦਾ ਕੋਈ ਵੀ ਯਤਨ ਤੇਜ਼ੀ ਨਾਲ ਅੱਗੇ ਨਾ ਵਧ ਸਕੇਗਾ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਵਾਲਾ, ਲੈਣ-ਦੇਣ ਦੇ ਕੰਮ ਵੀ ਿਧਆਨ ਨਾਲ ਕਰੋ, ਸਫਰ ਵੀ ਨਾ ਕਰੋ।
ਮਕਰ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ, ਪਲਾਨਿੰਗ ਅਤੇ ਪ੍ਰੋਗਰਾਮਿੰਗ ਫਰੂਟਫੁਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ :ਕਿਸੇ ਸਰਕਾਰੀ ਅਫਸਰ ਦੀ ਨਾਰਾਜ਼ਗੀ ਆਪ ਨੂੰ ਝੱਲਣੀ ਪੈ ਸਕਦੀ ਹੈ, ਮਨ ਵੀ ਡਰਿਆ ਡਰਿਆ ਅਤੇ ਘਬਰਾਇਆ-ਘਬਰਾਇਆ ਜਿਹਾ ਰਹੇਗਾ।
ਮੀਨ : ਸਿਤਾਰਾ ਕਿਉਂਕਿ ਰੁਕਾਵਟਾਂ- ਮੁਸ਼ਕਿਲਾਂ ਵਾਲਾ ਹੈ ਇਸ ਲਈ ਆਪ ਦੀ ਪਲਾਨਿੰਗ ਅੱਗੇ ਨਾ ਵਧ ਸਕੇਗੀ, ਧਾਰਿਮਕ ਕੰਮਾਂ ’ਚ ਵੀ ਬੇਰੁਖੀ ਨਜ਼ਰ ਆਵੇਗੀ।
15 ਜਨਵਰੀ 2026, ਵੀਰਵਾਰ
ਮਾਘ ਵਦੀ ਤਿੱਥੀ ਦੁਆਦਸ਼ੀ (ਰਾਤ 8.17 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਧਨ ’ਚ
ਬੁੱਧ ਧਨ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਮਾਘ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 25 (ਪੋਹ), ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 25, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ : ਸ਼ਾਮ 5.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (15-16 ਮੱਧ ਰਾਤ 5.48 ਤੱਕ) ਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਵ੍ਰਿਧੀ (ਰਾਤ 8.38 ਤੱਕ)ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (15-16 ਮੱਧ ਰਾਤ 5.48 ਤੱਕ) ਅਤੇ ਮਗਰੋਂ ਧਨ ਰਾਸ਼ੀ ਤ੍ਰੇਯ ਪ੍ਰਵੇਸ਼ ਕਰੇਗਾ, 15-16 ਮੱਧ ਰਾਤ5.48ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ :ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ: ਤਿਲ ਦੁਆਦਸ਼ੀ ਸੈਨਾ ਦਿਵਸ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੁੰਭ ਰਾਸ਼ੀ ਵਾਲਿਆਂ ਦਾ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY