ਮੇਖ : ਬਾਅਦ ਦੁਪਹਿਰ ਤਕ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ, ਫਿਰ ਬਾਅਦ ’ਚ ਹਰ ਫਰੰਟ ’ਤੇ ਸਫਲਤਾ ਮਿਲੇਗੀ।
ਬ੍ਰਿਖ : ਸਿਤਾਰਾ ਬਾਅਦ ਦੁਪਹਿਰ ਤਕ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਕੰਮਕਾਜੀ ਪਲਾਨਿੰਗ ਵੀ ਸਿਰੇ ਚੜ੍ਹੇਗੀ, ਫਿਰ ਬਾਅਦ ’ਚ ਮਿੱਤਰ , ਕੰਮਕਾਜੀ ਸਾਥੀ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਮਿਥੁਨ : ਕੰਮਕਾਜੀ ਸਥਿਤੀ ਅਤੇ ਕਾਰੋਬਾਰੀ ਟੂਰਿੰਗ ਲਈ ਸਮਾਂ ਚੰਗਾ, ਜਿਹੜੀ ਵੀ ਕਾਰੋਬਾਰੀ ਪਲਾਨਿੰਗ ਬਣਾਓਗੇ, ਉਹ ਬਿਹਤਰ ਨਤੀਜਾ ਦੇਵੇਗੀ।
ਕਰਕ : ਸਿਤਾਰਾ ਬਾਅਦ ਦੁਪਹਿਰ ਤਕ ਕਮਜ਼ੋਰ ਅਤੇ ਹਰ ਮੋਰਚੇ ’ਤੇ ਉਲਝਣਾਂ-ਝਮੇਲੇ ਪੈਦਾ ਕਰਨ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ ਅਤੇ ਸਫਲਤਾ ਮਿਲੇਗੀ।
ਸਿੰਘ : ਸਿਤਾਰਾ ਬਾਅਦ ਦੁਪਹਿਰ ਤਕ ਆਮਦਨ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਪਰ ਬਾਅਦ ’ਚ ਮਨ ’ਚ ਉਦਾਸੀ, ਮਾਯੂਸੀ, ਪ੍ਰੇਸ਼ਾਨੀ ਵਧਣ ਦਾ ਡਰ ਰਹੇਗਾ।
ਕੰਨਿਆ : ਸਿਤਾਰਾ ਬਾਅਦ ਦੁਪਹਿਰ ਤਕ ਸਫਲਤਾ, ਇੱਜ਼ਤਮਾਣ ਦੇਣ ਅਤੇ ਦੁਸ਼ਮਣਾਂ ਨੂੰ ਕਮਜ਼ੋਰ ਰੱਖਣ ਵਾਲਾ, ਫਿਰ ਬਾਅਦ ’ਚ ਕਾਰੋਬਾਰੀ ਪਲਾਨਿੰਗ ਬਿਹਤਰ ਨਤੀਜਾ ਦੇਵੇਗੀ
ਤੁਲਾ : ਜਨਰਲ ਸਿਤਾਰਾ ਸਟ੍ਰਾਂਗ, ਆਪ ਜਿਹੜੀ ਵੀ ਪਲਾਨਿੰਗ ਬਣਾਓਗੇ ਜਾਂ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਬ੍ਰਿਸ਼ਚਕ : ਬਾਅਦ ਦੁਪਹਿਰ ਤਕ ਪੇਟ ਲਈ ਸਿਤਾਰਾ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ, ਫਿਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।
ਧਨ : ਸਿਤਾਰਾ ਬਾਅਦ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਧਾਰਮਿਕ ਕੰਮਾਂ ’ਚ ਧਿਆਨ, ਫਿਰ ਬਾਅਦ ’ਚ ਖਾਣ-ਪੀਣ ’ਚ ਸੰਭਾਲ ਰੱਖਣੀ ਸਹੀ ਰਹੇਗੀ।
ਮਕਰ : ਸਿਤਾਰਾ ਬਾਅਦ ਦੁਪਹਿਰ ਤਕ ਨੁਕਸਾਨ, ਪ੍ਰੇਸ਼ਾਨੀ ਅਤੇ ਉਲਝਣਾਂ ਮੁਸ਼ਕਲਾਂ ਵਾਲਾ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ, ਸ਼ੁਭ ਕੰਮਾਂ ’ਚ ਧਿਆਨ।
ਕੁੰਭ : ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਯਤਨ ਕਰਨ ’ਤੇ ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ ਪਰ ਬਾਅਦ ’ਚ ਹਰ ਕਦਮ ਸੋਚ ਵਿਚਾਰ ਕੇ ਹੀ ਕਰੋ।
ਮੀਨ : ਸਿਤਾਰਾ ਬਾਅਦ ਦੁਪਹਿਰ ਤਕ ਸਫਲਤਾ-ਇੱਜ਼ਤਮਾਣ ਵਾਲਾ, ਅਰਥ ਦਸ਼ਾ ਵੀ ਸੁਖਦ ਹੋਵੇਗੀ, ਫਿਰ ਬਾਅਦ ’ਚ ਹਰ ਫਰੰਟ ’ਤੇ ਆਪ ਦੀ ਪੈਠ ਵਧੇਗੀ।
30 ਮਾਰਚ 2023, ਵੀਰਵਾਰ
ਚੇਤ ਸੁਦੀ ਤਿੱਥੀ ਨੌਮੀ (ਰਾਤ 11.31 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਮੀਨ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 7, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 9 (ਚੇਤ) ਹਿਜਰੀ ਸਾਲ 1444, ਮਹੀਨਾ : ਰਮਜ਼ਾਨ ਤਰੀਕ : 7, ਸੂਰਜ ਉਦੇ ਸਵੇਰੇ 6.24 ਵਜੇ, ਸੂਰਜ ਅਸਤ ਸ਼ਾਮ 6.41 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਰਾਤ 10.59 ਤਕ) ਅਤੇ ਮਗਰੋਂ ਨਕਸ਼ੱਤਰ ਪੱਖ ਯੋਗ : ਅਤਿਗੰਡ (30-31ਮਾਰਚ ਮੱਧ ਰਾਤ 1.02 ਤਕ) ਅਤੇ ਮਗਰੋਂ ਯੋਗ ਸੁਕਰਮਾ, ਚੰਦਰਮਾ : ਮਿਥੁਨ ਰਾਸ਼ੀ ’ਤੇ (ਸ਼ਾਮ 4.15ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਸ਼੍ਰੀ ਦੁਰਗਾ ਨੌਮੀ, ਨਵਰਾਤਰੇ ਸਮਾਪਤ, ਸ਼੍ਰੀ ਰਾਮ ਨੌਮੀ, ਸ਼੍ਰੀ ਮਹਾਂਤਾਰਾ ਜਯੰਤੀ, ਸ਼੍ਰੀ ਰਾਮ ਨੌਮੀ ਪੁਰਬ,(ਦਰਬਾਰ ਸ਼੍ਰੀ ਪਿੰਡੋਰੀ ਧਾਮ, ਦਰਬਾਰ ਸ਼੍ਰੀ ਿਧਆਨਪੁਰ, ਗੁਰਦਾਸਪੁਰ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦਾ ਜਨਰਲ ਸਿਤਾਰਾ ਸਟ੍ਰਾਂਗ, ਜਾਣੋ ਬਾਰੀ ਰਾਸ਼ੀਆਂ ਦਾ ਹਾਲ
NEXT STORY