ਮੇਖ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਸਿਹਤ ਵਿਗੜੀ ਰਹੇਗੀ, ਦੂਜਿਆਂ ’ਤੇ ਜ਼ਰੂਰਤ ਤੋਂ ਵੱਧ ਭਰੋਸਾ ਨਾ ਕਰਨਾ ਸਹੀ ਰਹੇਗਾ, ਮਨ ਵੀ ਟੈਂਸ ਰਹੇਗਾ।
ਬ੍ਰਿਖ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਈ ਵੀ ਕੰਮ ਅਨਮੰਨੇ ਮਨ ਨਾਲ ਨਾ ਕਰਨਾ ਸਹੀ ਰਹੇਗਾ, ਫੈਮਿਲੀ ਫ੍ਰੰਟ ’ਤੇ ਨਾਰਾਜ਼ਗੀ, ਤਣਾਤਣੀ, ਕੁੜੱਤਣ ਬਣੀ ਰਹੇਗੀ।
ਮਿਥੁਨ : ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰਨਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਇਸ ਲਈ ਉਨ੍ਹਾਂ ਨਾਲ ਪੂਰੀ ਤਿਆਰੀ ਨਾਲ ਨਿਪਟਣਾ ਸਹੀ ਰਹੇਗਾ।
ਕਰਕ : ਕਿਉਂਕਿ ਮਨ ’ਤੇ ਗਲਤ ਸੋਚ ਹਾਵੀ -ਪ੍ਰਭਾਵੀ ਰਹੇਗੀ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਸਿੰਘ : ਅਦਾਲਤੀ ਕੰਮਾਂ ਲਈ ਸਿਤਾਰਾ ਠੀਕ ਨਹੀਂ, ਇਸ ਲਈ ਕੋਈ ਸ਼ੁਰੂਆਤੀ ਕੋਸ਼ਿਸ਼ ਸ਼ੁਰੂ ਨਾ ਕਰੋ ਪਰ ਡਿਗਣ ਫਿਸਲਣ ਦਾ ਡਰ ਬਣਿਆ ਰਹੇਗਾ।
ਕੰਨਿਆ : ਹਲਕੀ ਨੇਚਰ ਅਤੇ ਸੋਚ ਵਾਲੇ ਕਿਸੇ ਵੀ ਮਿੱਤਰ ਜਾਂ ਸਾਥੀ ਨਾਲ ਨੇੜਤਾ ਨਾ ਰੱਖੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾ ਕੇ ਹੀ ਦਮ ਲੈਣਗੇ।
ਤੁਲਾ : ਕੋਈ ਵੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਨਾ ਕਰੋ ਕਿਉਂਕਿ ਆਪ ਦੀ ਕਿਸੇ ਪੇਮੈਂਟ ਦੇ ਫਸਲਣ ਦਾ ਡਰ ਰਹੇਗਾ, ਕਾਰੋਬਾਰੀ ਟੂਰਿੰਗ ਨਾ ਕਰੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਅਤੇ ਬੁੱਧੀ ਗਲਤ ਕੰਮਾਂ ਵੱਲ ਭਟਕਦੀ ਰਹਿ ਸਕਦੀ ਹੈ, ਇਸ ਲਈ ਅਹਿਤਿਆਤ ਰੱਖੋ।
ਧਨ : ਸਮਾਂ ਉਲਝਣਾਂ-ਪੇਚੀਦਗੀਆਂ ਵਾਲਾ, ਇਸ ਲਈ ਆਪ ਦਾ ਹਰ ਯਤਨ ਉਲਝਦਾ-ਵਿਗੜਦਾ ਰਹੇਗਾ, ਨੁਕਸਾਨ ਦਾ ਵੀ ਡਰ ਬਣਿਆ ਰਹੇਗਾ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਕਿਸੇ ਵੀ ਸਰਕਾਰੀ ਕੰਮ ਲਈ ਕੋਸ਼ਿਸ਼ ਨਾ ਕਰੋ ਕਿਉਂਕਿ ਸਿਤਾਰਾ ਆਪ ਦੀ ਕੋਸ਼ਿਸ਼ ਨੂੰ ਉਲਝਾਉਣ ਵਿਗਾ਼ੜਣ ਵਾਲਾ ਹੈ।
ਮੀਨ : ਆਪ ਦੇ ਕਿਸੇ ਬਣਦੇ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਜਾਗ ਸਕਦੀ ਹੈ, ਸ਼ੁੱਭ ਕੰਮਾਂ ’ਚ ਵੀ ਧਿਆਨ, ਘੱਟ ਮਨੋਬਲ ਵੀ ਟੁੱਟਦਾ ਰਹੇਗਾ, ਕੰਮਕਾਜੀ ਕੰਮ ਨਿਪਟਾਉਣ ਦੀ ਹਿੰਮਤ ਘੱਟ ਹੋਵੇਗੀ।
9 ਅਪ੍ਰੈਲ 2023, ਐਤਵਾਰ
ਵਿਸਾਖ ਵਦੀ ਤਿੱਥੀ ਤੀਜ (ਸਵੇਰੇ 9.36 ਤੱਕ) ਅਤੇ ਮਗਰੋਂ ਿਤੱਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਤੁਲਾ ’ਚ
ਮੰਗਲ ਮਿਥੁਨ ’ਚ
ਬੁੱਧ ਮੇਖ ’ਚ
ਗੁਰੂ ਮੀਨ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 19 (ਚੇਤ), ਹਿਜਰੀ ਸਾਲ 1944, ਮਹੀਨਾ : ਰਮਜ਼ਾਨ, ਤਰੀਕ : 17, ਸੂਰਜ ਉਦੇ ਸਵੇਰੇ 6.11 ਵਜੇ, ਸੂਰਜ ਅਸਤ ਸ਼ਾਮ 6.48 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਦੁਪਹਿਰ 2 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸਿੱਧੀ (ਰਾਤ 10.13 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ, ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 8.02 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਸਵੇਰੇ 9.36 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗਣੇਸ਼ ਚੌਥ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
NEXT STORY