ਮੇਖ : ਜਨਰਲ ਸਿਤਾਰਾ ਸਟ੍ਰਾਂਗ, ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਬਿਹਤਰ ਨਤੀਜਾ ਦੇ ਸਕਦੀ ਹੈ, ਅਰਥ ਦਸ਼ਾ ਵੀ ਸੰਤੋਖਜਨਕ ਬਣੀ ਰਹੇਗੀ।
ਬ੍ਰਿਖ : ਕਿਸੇ ਵੀ ਅਦਾਲਤੀ ਕੰਮ ਲਈ ਲਾਇਟਲੀ ਯਤਨ ਕਰਨ ’ਤੇ ਫੇਵਰੇਵਲ ਨਤੀਜਾ ਨਾ ਮਿਲੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਿਥੁਨ : ਵੱਡੇ ਲੋਕਾਂ ਨਾਲ ਮੇਲ-ਮਿਲਾਪ ਫਰੂਟਫੁਲ ਰਹੇਗਾ ਪਰ ਘਟੀਆ ਲੋਕਾਂ ਨਾਲ ਨੇੜਤਾ ਨੁਕਸਾਨ, ਪ੍ਰੇਸ਼ਾਨੀ ਦੇਣ ਵਾਲੀ ਹੋਵੇਗੀ।
ਕਰਕ : ਠੇਕੇਦਾਰੀ ਜਾਂ ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਤਾਂ ਮਿਲੇਗਾ ਪਰ ਕੰਮਕਾਜ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੰਨਿਆ : ਸਿਤਾਰਾ ਕਿਉਂਕਿ ਉਲਝਣਾਂ-ਮੁਸ਼ਕਲਾਂ ਵਾਲਾ ਹੋਵੇਗਾ, ਇਸ ਲਈ ਕਿਸੇ ਵੀ ਇੰਪੋਰਟੈਂਟ ਕੰਮ ਲਈ ਕੋਈ ਯਤਨ ਨਾ ਕਰਨਾ ਸਹੀ ਰਹੇਗਾ।
ਤੁਲਾ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ , ਅਰਥ ਦਸ਼ਾ ਸੁਧਾਰਨ ਅਤੇ ਕੰਫਰਟੇਬਲ ਰੱਖਣ ਵਾਲਾ, ਕਾਰੋਬਾਰੀ ਟੂਰਿੰਗ ਲਾਭ ਦੇਵੇਗੀ।
ਬ੍ਰਿਸ਼ਚਕ : ਜਿਹੜੀ ਵੀ ਸਰਕਾਰੀ ਕੋਸ਼ਿਸ਼ ਕਰੋ, ਪੂਰੇ ਜ਼ੋਰ ਨਾਲ ਕਰੋ, ਅਨਮੰਨੇ ਮਨ ਨਾਲ ਕੋਈ ਯਤਨ ਨਾ ਕਰੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਧਨ : ਸਮਾਂ ਰੁਕਾਵਟਾਂ ਮੁਸ਼ਕਲਾਂ ਵਾਲਾ, ਇਸ ਲਈ ਹਰ ਕੋਸ਼ਿਸ਼ ਭਰਪੂਰ ਜ਼ੋਰ ਨਾਲ ਕਰਨੀ ਚਾਹੀਦੀ, ਨੁਕਸਾਨ ਦਾ ਡਰ।
ਮਕਰ : ਮੌਸਮ ਦਾ ਐਕਸਪੋਜ਼ਰ ਤਬੀਅਤ ਨੂੰ ਅਪਸੈੱਟ ਰੱਖਣ ਵਾਲਾ ਹੈ, ਸਫਰ ਵੀ ਨਾ ਕਰੋ, ਮਨ ਵੀ ਅਸ਼ਾਂਤ-ਪ੍ਰੇਸ਼ਾਨ ਰਹੇਗਾ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਰਹੇਗੀ।
ਮੀਨ : ਸਮਾਂ ਕਮਜ਼ੋਰ ਅਤੇ ਵਿਪਰੀਤ ਹਾਲਾਤ ਬਣਾਉਣ ਵਾਲਾ, ਮਨ ’ਚ ਟੈਨਸ਼ਨ ਅਤੇ ਘਬਰਾਹਟ ਰਹੇਗੀ, ਸਫਰ ਵੀ ਟਾਲ ਦਿਓ।
13 ਅਗਸਤ 2026, ਵੀਰਵਾਰ
ਸਾਉਣ ਵਦੀ ਤਿੱਥੀ ਏਕਮ (ਰਾਤ 8.42 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕਰਕ ’ਚ
ਮੰਗਲ ਮਿਥੁਨ ’ਚ
ਬੁੱਧ ਕਰਕ ’ਚ
ਗੁਰੂ ਕਰਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2083, ਸਾਉਣ ਪ੍ਰਵਿਸ਼ਟੇ 29, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 22 (ਸਾਉਣ), ਹਿਜਰੀ ਸਾਲ 1448, ਮਹੀਨਾ : ਸਫਰ, ਤਰੀਕ : 29, ਸੂਰਜ ਉਦੇ ਸਵੇਰੇ 5.56 ਵਜੇ, ਸੂਰਜ ਅਸਤ : ਸ਼ਾਮ 7.09 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (ਸਵੇਰੇ 6.07 ਵਜੇ ਤਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਵਰਿਆਨ (ਦੁਪਹਿਰ 12.17 ਤਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਕਰਕ ਰਾਸ਼ੀ ’ਤੇ (ਸਵੇਰੇ 6.07 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸਵੇਰੇ 6.07 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ 13-14 ਮੱਧ ਰਾਤ 4.39 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ, ਪੁਰਬ ਦਿਵਸ ਅਤੇ ਤਿਓਹਾਰ : ਸ਼੍ਰਾਵਣ ਸੁਦੀ ਪੱਖ ਅਤੇ ਮੇਲਾ ਛਿਣਮਸਤਿਕਾ (ਮਾਤਾ ਚਿੰਤਪੁਰਨੀ), ਮੇਲਾ ਮਾਤਾ ਨੈਨਾ ਦੇਵੀ ਅਤੇ ਮੇਲਾ ਮਾਤਾ ਚਮੁੰਡਾ ਦੇਵੀ (ਹਿਮਾਚਲ) ਸ਼ੁਰੂ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
Surya Grahan 2026: ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਸਮਾਪਤ, ਸਵੇਰੇ ਬ੍ਰਹਮ ਮਹੂਰਤ 'ਚ ਕਰੋ ਇਹ ਵਿਸ਼ੇਸ਼ ਉਪਾਅ
NEXT STORY