ਇੰਟਰਨੈਸ਼ਨਲ ਡੈਸਕ- 10 ਅਗਸਤ ਨੂੰ ਮੱਧ ਅਮਰੀਕੀ ਦੇਸ਼ ਕੋਲੰਬੀਆ 'ਚ ਆਏ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਉੱਥੇ ਭਾਰੀ ਤਬਾਹੀ ਮਚਾਈ ਹੈ। ਇਸ ਭੂਚਾਲ ਕਾਰਨ ਜਿੱਥੇ ਹੁਣ ਤੱਕ 200 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ, ਜਦਕਿ ਸੈਂਕੜੇ ਹੋਰ ਲੋਕ ਜ਼ਖ਼ਮੀ ਹੋਏ ਹਨ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਵੀ ਡਿੱਗ ਗਈਆਂ, ਜਿਸ ਕਾਰਨ ਕਈ ਲੋਕ ਮਲਬੇ ਹੇਠ ਦੱਬੇ ਗਏ ਸਨ।
ਇਸੇ ਦੌਰਾਨ ਭੂਚਾਲ ਤੋਂ ਬਾਅਦ ਇੱਕ ਵੱਡਾ ਚਮਤਕਾਰ ਦੇਖਣ ਨੂੰ ਮਿਲਿਆ ਹੈ, ਜਿੱਥੇ ਢਹਿ-ਢੇਰੀ ਹੋਈ ਇੱਕ ਇਮਾਰਤ ਦੇ ਮਲਬੇ ਹੇਠੋਂ ਇੱਕ ਨਵਜੰਮੇ ਬੱਚੇ ਨੂੰ ਸੁਰੱਖਿਅਤ ਅਤੇ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਕੈਲੀ ਸ਼ਹਿਰ 'ਚ ਜਦੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਸਨ ਤਾਂ ਮਲਬੇ 'ਚ ਇਕ ਵਿਅਕਤੀ ਦੱਬਿਆ ਹੋਇਆ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨਾਲ ਕੋਈ ਹੋਰ ਵੀ ਹੈ ਤਾਂ ਉਸ ਨੇ ਕਿਹਾ ਕਿ ਮੇਰੇ ਨਾਲ ਇਕ ਬੱਚਾ ਹੈ।
A baby was rescued alive from earthquake rubble in Colombia after rescuers heard his cries.His father begged them to save him. The baby's mother is still missing. pic.twitter.com/G2t8TDkwmx
— War Alerts (@WarNewsGlobal) August 12, 2026
ਇਸ ਮਗਰੋਂ ਰੈਸਕਿਊ ਟੀਮ ਨੇ ਤੁਰੰਤ ਮਲਬਾ ਹਟਾਉਣਾ ਸ਼ੁਰੂ ਕੀਤਾ ਤੇ ਇਸੇ ਦੌਰਾਨ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਮਗਰੋਂ ਤੇਜ਼ੀ ਨਾਲ ਲੋਕਾਂ ਨੇ ਹੱਥਾਂ ਨਾਲ ਹੀ ਮਲਬਾ ਸਾਫ਼ ਕਰਨਾ ਸ਼ੁਰੂ ਕੀਤਾ ਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬੱਚੇ ਨੂੰ ਜ਼ਿੰਦਾ ਦੇਖ ਕੇ ਲੋਕ ਖੁਸ਼ੀ ਨਾਲ ਝੂਮ ਉੱਠੇ। ਮਲਬੇ 'ਚੋਂ ਕੱਢੇ ਜਾਣ ਤੋਂ ਤੁਰੰਤ ਬਾਅਦ ਬੱਚੇ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦੇ ਪਿਤਾ ਨੂੰ ਵੀ ਰੈਸਕਿਊ ਕਰ ਲਿਆ ਗਿਆ ਹੈ, ਜਦਕਿ ਉਸ ਦੀ ਮਾਂ ਦਾ ਹਾਲੇ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਭੂਚਾਲ ਕਾਰਨ ਖੇਤਰ 'ਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ, ਜਿਸ ਕਾਰਨ ਹਾਲੇ ਵੀ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਫਸੇ ਹੋਏ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਤੋਂ ਵੱਡੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ 'ਤੇ ਮਾਂ ਅਤੇ ਛੋਟੇ ਭਰਾ ਦੇ ਕਤਲ ਦਾ ਦੋਸ਼
NEXT STORY