ਸ਼ਾਰਜਾਹ— ਸ਼ਾਰਜਾਹ ਦੇ ਖਾਲਿਦ ਪੋਰਟ ਨੇੜੇ ਇਕ ਸੜਦੀ ਹੋਈ ਕਾਰਗੋ ਸ਼ਿੱਪ 'ਚੋਂ 13 ਭਾਰਤੀਆਂ ਨੂੰ ਬਚਾਇਆ ਗਿਆ ਹੈ। ਇਸ ਬੇੜੇ 'ਚ 6000 ਗੈਲਨ ਡੀਜ਼ਲ, 120 ਵਿਦੇਸ਼ੀ ਵਾਹਨ ਤੇ 300 ਵਾਹਨਾਂ ਦੇ ਟਾਇਰ ਸਨ, ਜੋ ਕਿ ਅੱਗ ਦੀ ਲਪੇਟ 'ਚ ਆ ਗਏ ਸਨ। ਇਸ ਦੀ ਜਾਣਕਾਰੀ ਗਲਫ ਨਿਊਜ਼ ਵਲੋਂ ਦਿੱਤੀ ਗਈ ਹੈ।
ਸ਼ਾਰਜਾਹ ਸਿਵਲ ਡਿਫੈਂਸ ਦੇ ਡਾਇਰੈਕਟਰ ਜਨਰਲ ਕਰਨਲ ਸਾਮੀ ਅਲ ਨਕਬੀ ਨੇ ਕਿਹਾ ਕਿ ਫਾਇਰ ਫਾਈਟਰਸ ਮੌਕੇ 'ਤੇ ਪਹੁੰਚੇ, ਜਿਥੇ ਅੱਗ ਲੱਗੀ ਸੀ। ਉਨ੍ਹਾਂ ਨੇ ਸ਼ਿੱਪ 'ਤੇ ਮੌਜੂਦ ਸਾਰੇ ਲੋਕਾਂ ਨੂੰ ਬਚਾ ਲਿਆ। ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ।
ਪੁਲਸ ਨੂੰ ਸਵੇਰੇ ਪੌਣੇ 7 ਵਜੇ ਅੱਗ ਲੱਗਣ ਸਬੰਧੀ ਫੋਨ ਆਇਆ ਤੇ ਫਾਇਰ ਫਾਈਟਰਸ ਨੇ 7:25 ਤੱਕ ਅੱਗ 'ਤੇ ਕਾਬੂ ਕਰ ਲਿਆ। ਅਜੇ ਸ਼ਿੱਪ 'ਤੇ ਹੋਏ ਨੁਕਸਾਨ ਬਾਰੇ ਸੂਚਨਾ ਨਹੀਂ ਮਿਲ ਸਕੀ ਹੈ। ਕਰਨਲ ਨਕਬੀ ਨੇ ਕਿਹਾ ਕਿ ਕੂਲਿੰਗ ਆਪ੍ਰੇਸ਼ਨ ਦੁਪਹਿਰੇ 2 ਵਜੇ ਤੱਕ ਪੂਰਾ ਕਰ ਲਿਆ ਗਿਆ ਤੇ ਸਭ ਤੋਂ ਪਹਿਲਾਂ ਬਚਾਏ ਗਏ ਲੋਕਾਂ ਨੂੰ ਫਸਟ ਏਡ ਤੇ ਖਾਣਾ ਦਿੱਤਾ ਗਿਆ। ਅੱਗ ਲੱਕਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗਰਭਪਤੀ ਹੋਣ 'ਤੇ ਐਮਾਜ਼ਨ ਨੇ ਔਰਤਾਂ ਨੂੰ ਨੌਕਰੀ ਤੋਂ ਕੱਢਿਆ
NEXT STORY