ਇਸਲਾਮਾਬਾਦ (ਆਈਏਐਨਐਸ): ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਿਜਲੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨਤਾ ਦਾ ਜੀਵਨ ਨਰਕ ਬਣ ਗਿਆ ਹੈ। ਕਰਾਚੀ ਵਿੱਚ ਰੋਜ਼ਾਨਾ 16-16 ਘੰਟੇ ਦੇ ਅਣਐਲਾਨੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੋ ਕੇ ਲੋਕ ਸੜਕਾਂ 'ਤੇ ਉਤਰ ਆਏ ਹਨ। ਸੋਮਵਾਰ ਨੂੰ ਲੋਕਾਂ ਵੱਲੋਂ ਕੀਤੇ ਗਏ ਭਾਰੀ ਪ੍ਰਦਰਸ਼ਨ ਕਾਰਨ ਸ਼ਹਿਰ ਦੇ ਮੁੱਖ ਵਪਾਰਕ ਖੇਤਰਾਂ ਵਿੱਚ ਕਈ ਘੰਟੇ ਟ੍ਰੈਫਿਕ ਜਾਮ ਰਿਹਾ। ਸਥਾਨਕ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਸਥਾਨਕ ਮੀਡੀਆ ਡੇਲੀ ਡਾਨ ਦੀ ਰਿਪੋਰਟ ਮੁਤਾਬਕ ਲੰਬੇ ਬਿਜਲੀ ਕੱਟਾਂ ਤੋਂ ਨਿਰਾਸ਼, ਰੇਲਵੇ ਕਲੋਨੀ ਦੇ ਵਸਨੀਕ ਸ਼ਾਹੀਨ ਕੰਪਲੈਕਸ ਚੌਰਾਹੇ 'ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਆਵਾਜਾਈ ਨੂੰ ਰੋਕ ਦਿੱਤਾ। ਰੇਲਵੇ ਕਾਲੋਨੀ ਦੇ ਵਸਨੀਕਾਂ ਨੇ 'ਕੇ-ਇਲੈਕਟ੍ਰਿਕ' (K-Electric) ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਨਾ ਹੋਣ ਕਾਰਨ ਪਾਣੀ ਦੇ ਪੰਪ ਨਹੀਂ ਚੱਲ ਰਹੇ, ਜਿਸ ਕਾਰਨ ਘਰਾਂ ਵਿੱਚ ਪਾਣੀ ਦੀ ਬੂੰਦ-ਬੂੰਦ ਲਈ ਬੱਚੇ-ਬੁੱਢੇ ਤੜਪ ਰਹੇ ਹਨ। ਇੱਕ ਮਹਿਲਾ ਪ੍ਰਦਰਸ਼ਨਕਾਰੀ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਭਿਆਨਕ ਗਰਮੀ ਵਿੱਚ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਦਾ ਖਾਣਾ ਫਰਿੱਜਾਂ ਵਿੱਚ ਸੜ ਰਿਹਾ ਹੈ ਅਤੇ ਮੋਬਾਈਲ ਫੋਨ ਤੱਕ ਚਾਰਜ ਨਹੀਂ ਹੋ ਰਹੇ।
ਪੜ੍ਹੋ ਇਹ ਅਹਿਮ ਖ਼ਬਰ- ਸਿਰਫ 5-7 ਦਿਨਾਂ ਲਈ ਬੱਚਿਆ ਕੱਚਾ ਤੇਲ! ਲਾਕਡਾਊਨ ਦੀ ਤਿਆਰੀ, ਪਾਕਿਸਤਾਨ ਦੇ ਮੰਤਰੀ ਦਾ ਵੱਡਾ ਬਿਆਨ
ਇਸ ਪ੍ਰਦਰਸ਼ਨ ਕਾਰਨ ਆਈ.ਆਈ. ਚੁੰਦਰੀਗੜ ਰੋਡ, ਸਦਰ ਅਤੇ ਪਾਕਿਸਤਾਨ ਚੌਕ ਵਰਗੇ ਇਲਾਕਿਆਂ ਵਿੱਚ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ। ਭਿਆਨਕ ਗਰਮੀ ਵਿੱਚ ਫਸੇ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਕ ਮਹਿਲਾ, ਜੋ ਆਪਣੇ ਬੀਮਾਰ ਪਿਤਾ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ, ਨੇ ਦੱਸਿਆ ਕਿ ਉਹ 90 ਮਿੰਟ ਤੱਕ ਟ੍ਰੈਫਿਕ ਵਿੱਚ ਫਸੀ ਰਹੀ। ਇੱਥੇ ਦੱਸ ਦਈਏ ਕਿ ਸਿਰਫ਼ ਕਰਾਚੀ ਹੀ ਨਹੀਂ, ਸਗੋਂ ਪਾਕਿਸਤਾਨੀ ਪੰਜਾਬ ਦੇ ਹਾਲਾਤ ਵੀ ਬੇਹੱਦ ਖਰਾਬ ਹਨ। ਲਾਹੌਰ ਸਣੇ ਫੈਸਲਾਬਾਦ, ਗੁਜਰਾਂਵਾਲਾ, ਸਿਆਲਕੋਟ, ਮੁਲਤਾਨ ਅਤੇ ਸਾਹੀਵਾਲ ਵਰਗੇ ਸ਼ਹਿਰਾਂ ਵਿੱਚ ਵੀ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ। ਸ਼ਹਿਰੀ ਇਲਾਕਿਆਂ ਵਿੱਚ 8 ਘੰਟੇ ਅਤੇ ਪੇਂਡੂ ਖੇਤਰਾਂ ਵਿੱਚ 12 ਤੋਂ 16 ਘੰਟੇ ਤੱਕ ਬਿਜਲੀ ਗਾਇਬ ਰਹਿ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ 'ਚ ਹੜ੍ਹ ਦਾ ਕਹਿਰ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਸੈਂਕੜੇ ਲੋਕ
NEXT STORY