ਲੰਡਨ— ਬ੍ਰਿਟੇਨ ਸਰਕਾਰ ਨੇ ਸੀਰੀਆ 'ਚ ਇਸਲਾਮਿਕ ਸਟੇਟ ਖੇਤਰ 'ਚ ਜਾਣ ਵਾਲੇ ਆਪਣੇ ਨਾਗਰਿਕਾਂ ਖਿਲਾਫ ਕਾਰਵਾਈ ਕਰਨ ਦੀ ਐਲਾਨ ਕੀਤਾ ਹੈ ਕਿਉਂਕਿ ਪਤਾ ਲੱਗਿਆ ਹੈ ਕਿ ਬ੍ਰਿਟੇਨ ਦੇ ਸੁਰੱਖਿਆ ਬਲਾਂ ਨੇ ਪਿਛਲੇ ਦੋ ਸਾਲਾਂ 'ਚ 19 ਵੱਡੇ ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ ਹੈ।
ਲੰਡਨ ਦੇ ਸਕਾਟਲੈਂਡ ਯਾਰਡ ਦੇ ਮੁੱਖ ਦਫਤਰ 'ਚ ਰਾਸ਼ਟਰੀ ਸੁਰੱਖਿਆ 'ਤੇ ਆਪਣੇ ਸੰਬੋਧਨ 'ਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਸੰਘਰਸ਼ ਪ੍ਰਭਾਵਿਤ ਖੇਤਰ ਇਦਲਿਬ 'ਚ ਜਾਣ ਪ੍ਰਤੀ ਬ੍ਰਿਟਿਸ਼ ਨਾਗਰਿਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਲਈ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਮੰਤਰੀ ਜਾਵੇਦ ਨੇ ਕਿਹਾ ਕਿ ਹਰ ਦਿਨ ਸਾਡੀਆਂ ਸੁਰੱਖਿਆ ਏਜੰਸੀਆਂ ਅੱਤਵਾਦੀ ਖਿਲਾਫ ਲੜਾਈ ਲੜ ਰਹੀਆਂ ਹਨ। ਵੱਡੇ ਅੱਤਵਾਦੀ ਸਮੂਹ ਹੋਣ ਜਾਂ ਕੱਟੜਪੰਥੀ ਸ਼ਖਸ ਸਭ ਦੇ ਖਿਲਾਫ ਲੜਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ 'ਚ 19 ਵੱਡੇ ਅੱਤਵਾਦੀ ਹਮਲੇ ਨਾਕਾਮ ਕਰ ਦਿੱਤੇ ਗਏ। ਇਸ 'ਚ 14 ਹਮਲੇ ਇਸਲਾਮ ਤੋਂ ਪ੍ਰੇਰਿਤ ਤੇ ਪੰਜ ਅੱਤਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕੀਤੇ ਜਾਣ ਵਾਲੇ ਸਨ। ਉਨ੍ਹਾਂ ਕਿਹਾ ਕਿ ਲਗਾਤਾਰ ਕਾਰਵਾਈ ਦੇ ਬਾਵਜੂਦ ਅੱਤਵਾਦੀ ਗਤੀਵਿਧੀਆਂ ਚਲਾਉਣ ਦੀ ਵਿਚਾਰਧਾਰਾ ਵਧਦੀ ਜਾ ਰਹੀ ਹੈ।
ਭਾਰਤੀਆਂ ਲਈ ਬ੍ਰਿਟੇਨ ਯਾਤਰਾ ਹੋਈ ਹੋਰ ਆਸਾਨ, ਮਿਲੀ ਇਹ ਛੋਟ
NEXT STORY