ਕਿਸ਼ਾਂਸਾ— ਪੱਛਮੀ ਕਾਂਗੋ ਲੋਕਤੰਤਰੀ ਗਣਰਾਜ ਦੀ ਝੀਲ 'ਚ ਇਕ ਕਿਸ਼ਤੀ ਡੁੱਬ ਜਾਣ ਕਾਰਨ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਲਾਪਤਾ ਹੋ ਗਏ। ਇਨੋਂਗੋ ਦੇ ਮੇਅਰ ਸਾਇਮਨ ਮਬੋ ਵੇਮਬਾ ਨੇ ਮੀਡੀਆ ਨੂੰ ਦੱਸਿਆ ਕਿ ਅਜੇ ਤਕ 30 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ 'ਚ 12 ਔਰਤਾਂ, 11 ਬੱਚਿਆਂ ਅਤੇ 7 ਪੁਰਸ਼ ਸ਼ਾਮਲ ਹਨ।
ਹਾਦਸਾ ਮਾਈ-ਐਨਦੋਮਬੋ ਝੀਲ 'ਚ ਸ਼ਨੀਵਾਰ ਰਾਤ ਨੂੰ ਵਾਪਰਿਆ। ਮੇਅਰ ਨੇ ਕਿਹਾ,''ਇਹ ਮ੍ਰਿਤਕ ਸੰਖਿਆ ਆਖਰੀ ਨਹੀਂ ਹੈ। ਯਾਤਰੀਆਂ ਦੀ ਸਟੀਕ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਕਿਸ਼ਤੀ 'ਚ ਕਈ ਗੈਰ-ਕਾਨੂੰਨੀ ਪ੍ਰਵਾਸੀ ਵੀ ਹੋ ਸਕਦੇ ਹਨ।'' ਕਾਂਗੋ ਦੀਆਂ ਕਿਸ਼ਤੀਆਂ 'ਚ ਸਮਰੱਥਾ ਤੋਂ ਵਧੇਰੇ ਯਾਤਰੀਆਂ ਅਤੇ ਸਮਾਨ ਹੋਣ ਦੇ ਕਾਰਨ ਹਾਦਸੇ ਹੋਣਾ ਆਮ ਗੱਲ ਹੈ।
ਨੋਬਲ ਜੇਤੂ ਭੌਤਿਕ ਵਿਗਿਆਨੀ ਮੁਰੇ ਗੇਲ-ਮੈਨ ਦਾ ਦਿਹਾਂਤ
NEXT STORY