ਗੁਰਦਾਸਪੁਰ(ਹਰਮਨ)- ਅਜੋਕੇ ਸਮੇਂ ’ਚ ਵਾਪਰ ਰਹੀਆਂ ਅਣਹੋਣੀਆਂ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰਾਂ ਦੀ ਜਾਨ ਜਾ ਰਹੀ ਹੈ। ਅਜਿਹਾ ਹੀ ਇਕ ਦਰਦਨਾਕ ਮਾਮਲਾ ਕਸਬਾ ਕਾਹਨੂੰਵਾਨ ਦੇ ਨਵਾਂ ਪਿੰਡ ਮੁਹੱਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰ ਦੇ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਲਵਲੀ ਯੂਨੀਵਰਸਿਟੀ ਨੇੜੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
ਜਾਣਕਾਰੀ ਅਨੁਸਾਰ ਰੋਬਿਨ ਪ੍ਰੀਤ ਸਿੰਘ ਪੁੱਤਰ ਥਾਣੇਦਾਰ ਪਲਵਿੰਦਰ ਸਿੰਘ, ਜੋ ਜਲੰਧਰ ਦੇ ਸ਼੍ਰੀਮਨ ਹਸਪਤਾਲ ’ਚ ਫਿਜ਼ੀਓਥੈਰੇਪਿਸਟ ਵਜੋਂ ਸੇਵਾਵਾਂ ਨਿਭਾ ਰਿਹਾ ਸੀ, ਨੂੰ ਮਿਲਣ ਲਈ ਉਸ ਦਾ ਦੋਸਤ ਨਿਤੀਸ਼ ਸੈਣੀ ਹਿਮਾਚਲ ਪ੍ਰਦੇਸ਼ ਤੋਂ ਜਲੰਧਰ ਆਇਆ ਸੀ। ਨਿਤੀਸ਼ ਸੈਣੀ ਪਹਿਲਾਂ ਫਗਵਾੜਾ ’ਚ ਰਹਿੰਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਕਿਓਰਿਟੀ ਗਾਰਡ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਘਟਨਾ ਉਸ ਸਮੇਂ ਵਾਪਰੀ ਜਦੋਂ ਰੋਬਿਨ ਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਨਿਤੀਸ਼ ਫਗਵਾੜਾ ਤੋਂ ਆਪਣੇ ਇਕ ਹੋਰ ਸਾਥੀ ਦੇ ਕੱਪੜੇ ਅਤੇ ਹੋਰ ਸਾਮਾਨ ਲੈ ਕੇ ਰਾਤ 12 ਵਜੇ ਦੇ ਕਰੀਬ ਜਲੰਧਰ ਪਰਤ ਰਹੇ ਸਨ। ਲਵਲੀ ਯੂਨੀਵਰਸਿਟੀ ਨੇੜੇ ਪਹੁੰਚਣ ’ਤੇ ਸੜਕ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਦੌਰਾਨ ਰੱਖੇ ਗਏ ਵੱਡੇ ਪੱਥਰਾਂ ਨਾਲ ਉਨ੍ਹਾਂ ਦੀ ਕਾਰ ਅਚਾਨਕ ਟਕਰਾ ਗਈ। ਟੱਕਰ ਤੋਂ ਬਾਅਦ ਕਾਰ ਨੇੜੇ ਹੀ ਲੱਗੇ ਇਕ ਵੱਡੇ ਇਸ਼ਤਿਹਾਰੀ ਬੋਰਡ ਦੇ ਖੰਭੇ ਨਾਲ ਸਿੱਧੀ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਲੱਗ ਗਈਆਂ ਪਾਬੰਦੀਆਂ, 16 ਅਗਸਤ ਤੱਕ ਹੁਕਮ ਜਾਰੀ

ਮ੍ਰਿਤਕ ਰੋਬਿਨ ਪ੍ਰੀਤ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕਰ ਕੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਹ ਖ਼ਬਰ ਹੋਰ ਵੀ ਦੁਖਦਾਈ ਹੈ ਕਿ ਰੋਬਿਨ ਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਜਲੰਧਰ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਇਸ ਮੰਦਭਾਗੀ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ, ਸੂਬਾ ਸਰਕਾਰ ਕਰ ਰਹੀ ਵੱਡੇ ਉਪਰਾਲੇ
NEXT STORY