ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕੈਂਟੁਕੀ ਸ਼ਹਿਰ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 31 ਸਾਲਾ ਮਹਿਲਾ ਨੇ ਪਤੀ ਤੋਂ ਰਿਸ਼ਤਾ ਟੁੱਟਣ ਦੇ ਬਾਅਦ ਆਪਣੇ 60 ਸਾਲ ਦੇ ਮਤਰੇਏ ਸਹੁਰੇ ਨਾਲ ਵਿਆਹ ਰਚਾ ਲਿਆ। ਹੈਰੋਡਸਬਰਗ ਦੀ ਰਹਿਣ ਵਾਲੀ ਐਰਿਕਾ ਕਵਿਗਲ ਦੇ ਵਿਆਹ ਮੌਕੇ ਉਸ ਦਾ ਮਤਰੇਆ ਸਹੁਰਾ ਜੇਫ ਕਵਿਗਲ ਇਕ ਰਸਮ ਵਿਚ ਵੀ ਸ਼ਾਮਲ ਹੋਇਆ ਸੀ। ਇਸ ਮਹਿਲਾ ਦਾ 19 ਸਾਲ ਦੀ ਉਮਰ ਵਿਚ ਸਥਾਨਕ ਕਾਰਖਾਨੇ ਵਿਚ ਕੰਮ ਕਰਨ ਵਾਲੇ ਜਸਟਿਨ ਟਾਵੇਲ ਨਾਮ ਦੇ ਇਕ ਨੌਜਵਾਨ ਨਾਲ ਵਿਆਹ ਹੋਇਆ ਸੀ।
ਇਕ ਬੱਚੇ ਦੀ ਮਾਂ ਹੈ ਐਰਿਕਾ
ਜਸਟਿਨ ਨਾਲ ਵਿਆਹ ਦੇ ਬਾਅਦ ਦੋਹਾਂ ਦਾ ਇਕ ਬੱਚਾ ਵੀ ਹੋਇਆ ਪਰ ਆਪਸ ਵਿਚ ਵੱਧਦੇ ਝਗੜਿਆਂ ਕਾਰਨ 2011 ਤੋਂ ਉਹਨਾਂ ਦੇ ਸੰਬੰਧਾਂ ਵਿਚ ਦਰਾੜ ਆਉਣੀ ਸ਼ੁਰੂ ਹੋ ਗਈ ਸੀ। ਇਸ ਦੌਰਾਨ ਐਰਿਕਾ ਨੂੰ ਮਤਰੇਏ ਸਹੁਰੇ ਜੇਫ ਕਵਿਗਲ ਨੇ ਕਾਫੀ ਸਹਾਰਾ ਦਿੱਤਾ। ਸਾਲ 2017 ਵਿਚ ਐਰਿਕਾ ਅਤੇ ਜਸਟਿਨ ਵੱਖ ਹੋ ਗਏ ਮਤਲਬ ਦੋਹਾਂ ਦਾ ਤਲਾਕ ਹੋ ਗਿਆ। ਇਸ ਮਗਰੋਂ ਸਹੁਰੇ ਨੇ ਐਰਿਕਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ। ਕੁਝ ਸਮੇਂ ਬਾਅਦ ਉਮਰ ਵਿਚ 29 ਸਾਲ ਦਾ ਫਰਕ ਹੋਣ ਦੇ ਬਾਵਜੂਦ ਦੋਵੇਂ ਪਤੀ-ਪਤਨੀ ਬਣ ਗਏ।
ਵਿਆਹ ਮਗਰੋਂ ਬਣੀ ਬੇਟੀ ਦੀ ਮਾਂ
ਵਿਆਹ ਦੇ ਇਕ ਸਾਲ ਦੇ ਅੰਦਰ ਹੀ 2018 ਵਿਚ ਐਰਿਕਾ ਨੇ ਇਕ ਬੇਟੀ ਨੂੰ ਵੀ ਜਨਮ ਦਿੱਤਾ। ਹੁਣ ਦੋਵੇਂ ਬੱਚੇ ਆਪਣੀ ਮਾਂ ਨਾਲ ਰਹਿੰਦੇ ਹਨ। ਉਮਰ ਵਿਚ ਫਰਕ ਹੋਣ ਦੇ ਬਾਵਜੂਦ ਇਸ ਜੋੜੇ ਨੇ ਆਪਸੀ ਸੰਬੰਧਾਂ ਨੂੰ ਲੈ ਕੇ ਖੁਸ਼ੀ ਜਤਾਈ। ਐਰਿਕਾ ਨੇ ਕਿਹਾ ਕਿ ਮੈਂ ਜਸਟਿਨ ਦੀ ਭੈਣ ਦੇ ਮਾਧਿਅਮ ਨਾਲ ਜੇਫ ਨੂੰ ਜਾਣਦੀ ਸੀ। ਜਦੋਂ ਉਹਨਾਂ ਨੇ ਮੁਸ਼ਕਲ ਸਮੇਂ ਵਿਚ ਮੈਨੂੰ ਸਹਾਰਾ ਦਿੱਤਾ ਉਦੋਂ ਮੈਂ ਸੋਚਿਆ ਕਿ ਉਹ ਮੇਰੇ ਜੀਵਨਸਾਥੀ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਦੇ ਫ਼ੈਸਲੇ 'ਫਾਈਵ ਆਈਜ਼ ਅਲਾਇੰਸ' ਲਈ ਬਣੇ ਚਿੰਤਾ ਦਾ ਵਿਸ਼ਾ
ਆਪਣੇ ਸਹੁਰੇ ਬਾਰੇ ਐਰਿਕਾ ਨੇ ਕਹੀ ਇਹ ਗੱਲ
ਐਰਿਕਾ ਨੇ ਕਿਹਾ ਕਿ ਜੇਫ ਦਾ ਦਿਲ ਹਾਲੇ ਵੀ ਜਵਾਨ ਹੈ ਜਦਕਿ ਮੈਂ ਉਹਨਾਂ ਨਾਲੋਂ ਵੱਡੀ ਉਮਰ ਦੀ ਲੱਗਦੀ ਹਾਂ। ਐਰਿਕਾ ਦੇ ਪਹਿਲੇ ਪਤੀ ਜਸਟਿਨ ਨੇ ਵੀ ਦੂਜਾ ਵਿਆਹ ਕਰਾ ਲਿਆ ਹੈ। ਇਹ ਦੋਵੇਂ ਆਪਣੇ ਪਹਿਲੇ ਬੇਟੇ ਦੀ ਕਸਟਡੀ ਨੂੰ ਸ਼ੇਅਰ ਕਰਦੇ ਹਨ। ਇਹ ਦੋਵੇਂ ਪਰਿਵਾਰ ਵੱਖੋ-ਵੱਖ ਘਰਾਂ ਵਿਚ ਰਹਿੰਦੇ ਹਨ। ਜੇਫ ਨੇ ਕਿਹਾ ਕਿ ਉਹਨਾਂ ਨੂੰ ਐਰਿਕਾ ਵਿਚ ਆਪਣੀ ਪਹਿਲੀ ਪਤਨੀ ਦਿਸਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਇਕ-ਦੂਜੇ ਨਾਲ ਬਹੁਤ ਖੁਸ਼ ਹਾਂ। ਅਸੀਂ ਹਰ ਸਮੇਂ ਦਾ ਆਨੰਦ ਲੈ ਰਹੇ ਹਾਂ। ਅਸੀਂ ਉਮਰ ਦੇ ਫਰਕ 'ਤੇ ਕਦੇ ਧਿਆਨ ਨਹੀਂ ਦਿੱਤਾ।
ਨੋਟ- ਮਹਿਲਾ ਨੇ 60 ਸਾਲਾ ਸਹੁਰੇ ਨਾਲ ਰਚਾਇਆ ਵਿਆਹ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ ਦੇ ਫ਼ੈਸਲੇ 'ਫਾਈਵ ਆਈਜ਼ ਅਲਾਇੰਸ' ਲਈ ਬਣੇ ਚਿੰਤਾ ਦਾ ਵਿਸ਼ਾ
NEXT STORY