ਕੰਪਾਲਾ— ਪੂਰਬੀ ਯੁਗਾਂਡਾ ਦੇ ਬੁੱਡਾ ਜ਼ਿਲੇ 'ਚ ਭਾਰੀ ਵਰਖਾ ਦੇ ਚੱਲਦੇ ਜ਼ਮੀਨ ਖਿਸਕਣ ਕਾਰਨ ਕਰੀਬ 50 ਵਿਅਕਤੀ ਲਾਪਤਾ ਹਨ। ਇਹ ਜਾਣਕਾਰੀ ਰੈਡਕ੍ਰਾਸ ਨੇ ਬੁੱਧਵਾਰ ਨੂੰ ਦਿੱਤੀ। ਯੁਗਾਂਡਾ ਰੈੱਡਕ੍ਰਾਸ ਨੇ ਇਕ ਬਿਆਨ 'ਚ ਕਿਹਾ ਕਿ ਸ਼ੁਰੂਆਤੀ ਸੂਚਨਾ ਤੋਂ ਸੰਕੇਤ ਮਿਲਦਾ ਹੈ ਕਿ ਕਰੀਬ 150 ਮਕਾਨ ਨਸ਼ਟ ਹੋਏ ਹਨ। ਪੰਜ ਵਿਅਕਤੀਆਂ ਦੇ ਮਾਰੇ ਜਾਣ ਤੇ ਕਰੀਬ 50 ਵਿਅਕਤੀਆਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ।
ਏਜੰਸੀ ਦੀ ਸੰਚਾਰ ਅਧਿਕਾਰੀ ਇਰਿਨੀ ਨਾਕਾਸਿਤਾ ਨੇ ਕਿਹਾ ਕਿ ਖੇਤਰ 'ਚ ਭਾਰੀ ਵਰਖਾ ਹੋਈ ਜਿਸ ਨਾਲ ਜ਼ਮੀਨ ਖਿਸਕੀ। ਬੁੱਡਾ ਜ਼ਿਲਾ ਮਾਊਂਟ ਇਲੇਗੋਨ ਦੀਆਂ ਪਹਾੜੀਆਂ ਵਿਚਾਲੇ ਪੈਂਦਾ ਹੈ, ਜੋ ਕਿ ਯੁਗਾਂਡਾ ਤੇ ਕੀਨੀਆ ਦੀ ਸਰਹੱਦ 'ਤੇ ਸਥਿਤ ਹੈ। ਇਹ ਲੈਂਡਸਲਾਈਡ ਦੇ ਲਿਹਾਜ਼ ਨਾਲ ਜੋਖਿਮ ਭਰਿਆ ਖੇਤਰ ਹੈ। ਪ੍ਰਧਾਨ ਮੰਤਰੀ ਰੁਹਾਕਾਨਾ ਰੁਗੁੰਡਾ ਦੇ ਦਫਤਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਜਾਇਦਾਦ ਦੇ ਨੁਕਸਾਨ ਤੇ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ।
30 ਸਾਲ ਬਾਅਦ ਦੁਬਾਰਾ ਹੜਤਾਲ 'ਤੇ ਜਾਣਗੀਆਂ ਸਵਿਸ ਔਰਤਾਂ, ਜਾਣੋਂ ਕਾਰਨ
NEXT STORY