ਐਥੇਂਸ-ਮੱਧ ਯੂਨਾਨ 'ਚ ਬੁੱਧਵਾਰ ਨੂੰ 6.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ। ਯੂਰਪੀਨ-ਮੈਡੀਟੇਰੀਅਨ ਭੂਚਾਲ ਕੇਂਦਰ ਮੁਤਾਬਕ, ਬੁੱਧਵਾਰ ਨੂੰ ਦੁਪਹਿਰ ਕਰੀਬ 12:15 ਵਜੇ ਤੁਰੰਤ ਆਏ ਇਸ ਭੂਚਾਲ ਦਾ ਕੇਂਦਰ ਲਾਰਿਸਾ ਸ਼ਹਿਰ ਦੇ ਪੱਛਮੀ-ਉੱਤਰ ਪੱਛਮ 'ਚ 22 ਕਿਲੋਮੀਟਰ ਦੂਰੀ 'ਤੇ ਸੀ। ਭੂਚਾਲ ਦੇ ਝਟਕੇ ਗੁਆਂਢੀ ਉੱਤਰ ਮੈਸੇਡੋਨੀਆ, ਕੋਸੋਵੋ ਅਤੇ ਮੈਂਟੇਨੇਗ੍ਰੋ ਦੀਆਂ ਰਾਜਧਾਨੀਆਂ 'ਚ ਵੀ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ -ਚੀਨੀ ਸਾਈਬਰ ਹਮਲੇ 'ਤੇ ਬੋਲੇ ਅਮਰੀਕੀ ਸੰਸਦ-ਭਾਰਤ ਦਾ ਸਾਥ ਦੇਣ ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਆਸਟ੍ਰੇਲੀਆ : ਕੋਰੋਨਾ ਟੀਕਾਕਰਨ ਮੁਹਿੰਮ 'ਚ ਸੈਨਾ ਕਰੇਗੀ ਮਦਦ
NEXT STORY