ਬ੍ਰਿਸਟਲ (ਬਿਊਰੋ)— ਪੂਰੀ ਦੁਨੀਆ ਵਿਚ ਵੱਡੀ ਗਿਣਤੀ ਵਿਚ ਲੋਕ ਡਾਇਬੀਟੀਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਦੇ ਇਲਾਜ ਵਿਚ ਜਿੱਥੇ ਦਵਾਈ ਅਤੇ ਡਾਇਗਨੋਸਿਸ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ, ਉੱਥੇ ਖੁਰਾਕ ਵਿਚ ਵੱਡੀ ਤਬਦੀਲੀ ਵੀ ਅੰਤਰ ਪੈਦਾ ਕਰਦੀ ਹੈ। ਬ੍ਰਿਸਟਲ ਦੇ ਰਹਿਣ ਵਾਲੇ 68 ਸਾਲਾ ਇਕ ਵਿਅਕਤੀ ਦਾ ਦਾਅਵਾ ਹੈ ਕਿ ਉਸ ਨੇ ਆਪਣੀ ਟਾਈਪ-2 ਡਾਇਬੀਟੀਜ਼ ਨੂੰ ਚਾਕਲੇਟ ਅਤੇ ਅੰਗੂਰ ਖਾ ਕੇ ਠੀਕ ਕੀਤਾ ਹੈ।
ਆਪਣੇ ਵਜ਼ਨ ਕਾਰਨ ਇਸ ਪਰੇਸ਼ਾਨੀ ਵਿਚ ਫਸਿਆ ਇਹ ਵਿਅਕਤੀ 100 ਕਿਲੋ ਪਾਰ ਕਰ ਚੁੱਕਾ ਸੀ ਪਰ ਉਸ ਨੇ ਰੋਜ਼ਾਨਾ ਦੀ ਡਾਈਟ ਵਿਚ 85 ਫੀਸਦੀ ਕੋਕੋ ਚਾਕਲੇਟ ਅਤੇ 500 ਗ੍ਰਾਮ ਲਾਲ ਅੰਗੂਰ ਹੀ ਸ਼ਾਮਲ ਕੀਤੇ ਹੋਏ ਸਨ। ਦੋ ਸਾਲ ਤੱਕ ਸਿਰਫ ਇਸ ਡਾਈਟ 'ਤੇ ਰਹਿਣ ਵਾਲੇ ਕੈਮਪ ਦਾ ਵਜ਼ਨ 19 ਕਿਲੋ ਘੱਟ ਗਿਆ ਕਿਉਂਕਿ ਉਸ ਦੀ ਡਾਇਬੀਟੀਜ਼ ਖਤਮ ਹੋ ਗਈ ਸੀ। ਜਾਣਕਾਰੀ ਮੁਤਾਬਕ ਕੋਕੋ ਵਿਚ ਪਾਇਆ ਜਾਣ ਵਾਲਾ ਮਿਸ਼ਰਤ ਹਾਰਮੋਨ ਇਨਸੁਲਿਨ ਦੀਆਂ ਸਮੱਸਿਆਵਾਂ ਨੂੰ ਟ੍ਰਿਗਰ ਕਰਨ ਲਈ ਜਾਣਿਆ ਜਾਂਦਾ ਹੈ, ਜੋ ਕਿ ਟਾਈਪ 2 ਡਾਇਬੀਟੀਜ਼ ਲਈ ਜ਼ਿੰਮੇਵਾਰ ਹੈ। ਦੂਜੇ ਪਾਸੇ ਅੰਗੂਰ ਵਿਚ ਫਾਈਬਰ ਹੁੰਦਾ ਹੈ ਜੋ ਕਿ ਕੈਲੋਰੀ ਇਨਟੈਕ ਘੱਟ ਕਰਦਾ ਹੈ, ਜਿਸ ਨਾਲ ਵਜ਼ਨ ਘੱਟਦਾ ਹੈ। ਇਸ ਦੌਰਾਨ ਕੈਮਪ ਕਹਿੰਦੇ ਹਨ ਕਿ ਖੁਰਾਕ ਨੇ ਉਨ੍ਹਾਂ 'ਤੇ ਕੰਮ ਕੀਤਾ ਹੈ ਪਰ ਉਹ ਲੋਕਾਂ ਨੂੰ ਝੂਠੀ ਉਮੀਦ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਨ੍ਹਾਂ ਦੋਹਾਂ ਵਿਚੋਂ ਕਿਹੜੀ ਚੀਜ਼ ਉਨ੍ਹਾਂ ਲਈ ਫਾਇਦੇਮੰਦ ਹੋ ਸਕਦੀ ਹੈ।
ਬੱਚਿਆਂ ਨੂੰ ਆਨਲਾਈਨ ਸੁਰੱਖਿਆ ਦੇਣ ਵਾਲੀ ਐਪਸ ਦਾ ਪੈ ਸਕਦੈ ਗਲਤ ਅਸਰ
NEXT STORY