ਆਟੋ ਡੈਸਕ- ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕ ਹੁਣ ਇਲੈਕਟ੍ਰਿਕ ਕਾਰਾਂ 'ਤੇ ਸ਼ਿਫਟ ਹੋ ਰਹੇ ਹਨ। ਇਲੈਕਟ੍ਰਿਕ ਗੱਡੀਆਂ ਮਹਿੰਗੀਆਂ ਹੋਣ ਕਾਰਨ ਆਮ ਆਦਮੀ ਲਈ ਖਰੀਦਣਾ ਕਾਫੀ ਮੁਸ਼ਕਿਲ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ Yakuza ਨਾਂ ਦੀ ਕੰਪਨੀ ਇਕ ਛੋਟੀ ਇਲੈਕਟ੍ਰਿਕ ਕਾਰ Karishma ਲੈ ਕੇ ਆਈ ਹੈ। ਇਸ ਗੱਡੀ ਦੀ ਕੀਮਤ ਕਰੀਬ 1 ਲੱਖ 75 ਹਜ਼ਾਰ ਰੁਪਏ ਹੈ। ਇਸ ਅਨੋਖੀ ਇਲੈਕਟ੍ਰਿਕ ਕਾਰ ਦੀ ਇਕ ਵੀਡੀਓ ਸਾਹਮਣੇ ਆਈਹੈ, ਜਿਸ ਵਿਚ ਇਸਦੀ ਝਲਕ ਦੇਖੀ ਜਾ ਸਕਦੀ ਹੈ।
ਡਿਜ਼ਾਈਨ
Yakuza Karishma ਇਲੈਕਟ੍ਰਿਕ ਕਾਰ 'ਚ ਗਰਿੱਲ ਅਤੇ ਹੈੱਡਲਾਈਟਾਂ ਦੇ ਉਪਰ ਲੱਗੀਆਂ ਐੱਲ.ਈ.ਡੀ. ਡੇਅ-ਟਾਈਮ ਰਨਿੰਗ ਲਾਈਟਾਂ (DRLs) ਹਨ। ਹੈੱਡਲਾਈਟਾਂ 'ਚ ਦੋ ਹੈਲੋਜ਼ਨ ਬਲੱਬ ਲੱਗੇ ਹੋਏ ਹਨ। ਵਿਚਕਾਰ ਇਕ ਐੱਲ.ਈ.ਡੀ. ਡੀ.ਆਰ.ਐੱਲ. ਵੀ ਹੈ, ਜੋ ਦੋਵਾਂ ਹੈੱਡਲਾਈਟਾਂ ਨੂੰ ਜੋੜਦੀਆਂ ਹਨ। ਇਹ ਗੱਡੀ ਦੇਖਣ 'ਚ ਕਾਫੀ ਛੋਟੀ ਹੈ। ਗੱਡੀ ਦੀ ਚੌੜਾਈ ਵੀ ਜ਼ਿਆਦਾ ਨਹੀਂ ਹਨ ਅਤੇ ਇਸ ਵਿਚ ਸਿਰਫ ਦੋ ਦਰਵਾਜ਼ੇ ਹਨ।
ਰੇਜ਼
ਇਸ ਗੱਡੀ ਦੀ ਬੈਟਰੀ ਇਕ ਵਾਰ ਚਾਰਜ ਕਰਨ 'ਤੇ 50-50 ਕਿਲੋਮੀਟਰ ਤੱਕ ਚੱਲ ਸਕਦੀ ਹੈ। ਇਸ ਵਿਚ ਟਾਈਪ-2 ਚਾਰਜਰ ਕੁਨੈਕਸ਼ਨ ਦਿੱਤਾ ਗਿਆ ਹੈ, ਜਿਸ ਨਾਲ ਇਸਨੂੰ ਘਰ 'ਚ ਹੀ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਹ ਇਲੈਕਟ੍ਰਿਕ ਕਾਰ 6 ਤੋਂ 7 ਘੰਟਿਆਂ 'ਚ ਚਾਰਜ ਹੋ ਜਾਂਦੀ ਹੈ। ਗਾਹਕ ਇਸਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੋਂ ਬੁੱਕ ਕਰ ਸਕਦੇ ਹਨ।
ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਫਲਿੱਪ ਫੋਨ, ਜਾਣੋ ਕੀਮਤ ਤੇ ਖੂਬੀਆਂ
NEXT STORY