ਕਾਬੁਲ (ਵਾਰਤਾ)- ਉੱਤਰੀ ਅਫਗਾਨਿਸਤਾਨ ਦੇ ਜੌਜਜ਼ਾਨ ਸੂਬੇ 'ਚ ਹੋਏ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਪੁਲਸ ਆਵਾਜਾਈ ਦੇ ਸੂਬਾਈ ਪ੍ਰਬੰਧਕ ਸ਼ਾਬਿਰ ਸਈਦੀ ਨੇ ਕਿਹਾ ਕਿ ਹਾਦਸਾ ਦੇਰ ਰਾਤ ਐਤਵਾਰ ਨੂੰ ਹੋਇਆ ਜਦੋਂ ਇਕ ਯਾਤਰੀ ਕਾਰ ਖਵਾਜ਼ਾ ਸੂਬੇ ਦੇ ਦੋਕੋਹ ਜ਼ਿਲ੍ਹੇ 'ਚ ਜੌਜਜ਼ਾਨ ਨੂੰ ਗੁਆਂਢੀ ਸੂਬੇ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਇਕ ਈਂਧਣ ਟੈਂਕਰ ਨਾਲ ਟਕਰਾ ਗਈ।
ਸਈਦੀ ਨੇ ਕਿਹਾ ਕਿ ਮ੍ਰਿਤਕਾਂ 'ਚ ਚਾਰ ਬੱਚੇ ਸ਼ਾਮਲ ਹਨ। ਅਫਗਾਨਿਸਤਾਨ 'ਚ ਸੜਕ ਦੀ ਖ਼ਰਾਬ ਸਥਿਤੀ, ਲਾਪਰਵਾਹੀ ਨਾਲ ਗੱਡੀ ਚਲਾਉਣਾ, ਚੁਣੌਤੀਪੂਰਨ ਇਲਾਕੇ, ਓਵਰਲੋਡਿੰਗ, ਓਵਰਟੇਕਿੰਗ ਅਤੇ ਤੇਜ਼ ਗਤੀ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਡਨੀ ਦੇ ਘਰ 'ਚ ਚਾਕੂ ਮਾਰ ਕੇ ਔਰਤ ਦੀ ਹੱਤਿਆ, ਸ਼ੱਕੀ ਗ੍ਰਿਫ਼ਤਾਰ
NEXT STORY