ਨਾਈਜ਼ਰ- ਨਾਈਜੀਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਉੱਤਰੀ ਨਾਈਜੀਰੀਆ ਵਿੱਚ ਇੱਕ ਦੁਰਘਟਨਾਗ੍ਰਸਤ ਤੇਲ ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਘੱਟੋ ਘੱਟ 94 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਥਾਨਕ ਲੋਕ ਬਾਲਣ ਪ੍ਰਾਪਤ ਕਰਨ ਲਈ ਉੱਥੇ ਪਹੁੰਚੇ ਸਨ।ਪੁਲਸ ਨੇ ਸੀ.ਐਨਐਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਯਾਤਰੀ ਬੱਸ ਹਾਦਸੇ ਦੀ ਸ਼ਿਕਾਰ, 4 ਲੋਕਾਂ ਦੀ ਮੌਤ, 29 ਜ਼ਖਮੀ
ਜਿਗਾਵਾ ਰਾਜ ਦੇ ਮਜੀਆ ਪਿੰਡ ਵਿੱਚ ਮੰਗਲਵਾਰ ਦੇਰ ਸ਼ਾਮ ਸਥਾਨਕ ਸਮੇਂ ਅਨੁਸਾਰ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਜਿਗਾਵਾ ਪੁਲਸ ਦੇ ਬੁਲਾਰੇ ਸ਼ੀਸੂ ਲਾਵਨ ਐਡਮ ਨੇ ਕਿਹਾ, “ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਟੈਂਕਰ ਪਲਟ ਗਿਆ ਅਤੇ ਬਾਲਣ ਇੱਕ ਡਰੇਨੇਜ ਖਾਈ ਵਿੱਚ ਡਿੱਗ ਪਿਆ।ਨ ਤੀਜੇ ਵਜੋਂ, ਜਦੋਂ ਧਮਾਕਾ ਹੋਇਆ ਤਾਂ ਵਸਨੀਕ ਬਾਲਣ ਕੱਢਣ ਲਈ ਉੱਥੇ ਪਹੁੰਚੇ ਹੋਏ ਸਨ।" ਐਡਮ ਨੇ ਦੱਸਿਆ ਕਿ ਘੱਟੋ-ਘੱਟ 50 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਅਸਥਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
SCO summit 2024: ਅੱਤਵਾਦ ਨਾਲ ਕੋਈ ਵਪਾਰ ਨਹੀਂ, ਪਾਕਿਸਤਾਨ 'ਚ ਗਰਜੇ ਐੱਸ. ਜੈਸ਼ੰਕਰ
NEXT STORY