ਲਾਹੌਰ-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ ਵਿਵਾਦਤ ਮੌਲਵੀ ਦੀ ਪ੍ਰਸ਼ੰਸਾ ਕਰਨ ਤੋਂ ਇਨਕਾਰ ਕਰਨ 'ਤੇ ਇਕ 'ਧਾਰਮਿਕ ਕੱਟੜਪੰਥੀ' ਨੇ ਅਹਿਮਦੀ ਭਾਈਚਾਰੇ ਦੇ 62 ਸਾਲ ਵਿਅਕਤੀ ਦਾ ਸ਼ੁੱਕਰਵਾਰ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਕਤਲ ਦੇ ਕਈ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਦੀ ਸੰਸਦ ਨੇ 1974 'ਚ ਅਹਿਮਦੀ ਭਾਈਚਾਰੇ ਨੂੰ ਗੈਰ-ਮੁਸਲਮਾਨ ਐਲਾਨ ਕੀਤਾ ਸੀ। ਇਸ ਦੇ ਇਕ ਦਹਾਕੇ ਤੋਂ ਬਾਅਦ ਉਨ੍ਹਾਂ ਦੇ ਆਪਣੇ ਆਪ ਨੂੰ ਮੁਸਲਿਮ ਕਹਿਣ 'ਤੇ ਪਾਬੰਦੀ ਲੱਗਾ ਦਿੱਤੀ ਗਈ।
ਇਹ ਵੀ ਪੜ੍ਹੋ : ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ 'ਚ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖਮੀ
ਉਨ੍ਹਾਂ 'ਤੇ ਤੀਰਥ ਯਾਤਰਾ ਲਈ ਸਾਊਦੀ ਅਰਬ ਦੀ ਯਾਤਰਾ ਕਰਨ ਅਤੇ ਆਦੇਸ਼ ਦੇਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਤਾਜ਼ਾ ਘਟਨਾ ਲਾਹੌਰ ਤੋਂ ਕਰੀਬ 170 ਕਿਲੋਮੀਟਰ ਦੂਰ ਰਬਵਾਹ (ਚਿਨਾਬ ਨਗਰ) 'ਚ ਹੋਈ। ਰਬਵਾਹ ਅਹਿਮਦੀ ਭਾਈਚਾਰੇ ਦਾ ਮੁੱਖ ਦਫਤਰ ਹੈ। ਜਮਾਤ-ਏ-ਅਹਿਮਦੀਆ ਪਾਕਿਸਤਾਨ ਦੇ ਬੁਲਾਰੇ ਸਲੀਮੁਦੀਨ ਨੇ ਦੱਸਿਆ ਕਿ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਸੰਸਥਾਪਕ ਖਾਦਿਮ ਹੁਸੈਨ ਰਿਜ਼ਵੀ ਦੀ ਪ੍ਰਸ਼ੰਸਾ 'ਚ ਨਾਅਰੇ ਨਾ ਲਾਉਣ 'ਤੇ ਇਕ 'ਧਾਰਮਿਕ ਕੱਟੜਪੰਥੀ' ਨੇ ਰਬਵਾਹ ਦੇ ਮੁੱਖ ਬੱਸ ਅੱਡੇ 'ਤੇ ਨਸੀਰ ਅਹਿਮਦ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਦੇਸ਼ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਜੁਲਾਈ ’ਚ 31 ਫੀਸਦੀ ਵਧ ਕੇ 12.05 ਲੱਖ ਟਨ ’ਤੇ ਪੁੱਜੀ
ਉਨ੍ਹਾਂ ਨੇ ਦੱਸਿਆ ਕਿ ਸ਼ੱਕੀ ਨੇ ਅਹਿਮਦ ਨੂੰ ਰੋਕਿਆ ਅਤੇ ਉਸ ਨੂੰ ਰਿਜ਼ਵੀ ਦੀ ਪ੍ਰਸ਼ੰਸਾ 'ਚ ਨਾਅਰੇ ਲਾਉਣ ਨੂੰ ਕਿਹਾ। ਉਸ ਦੇ ਇਨਕਾਰ ਕਰਨ 'ਤੇ ਸ਼ੱਕੀ ਨੇ ਚਾਕੂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਸਥਾਨਕ ਲੋਕਾਂ ਨੇ ਟੀ.ਐੱਲ.ਪੀ. ਦੇ ਮੈਂਬਰ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ। ਸਲੀਮੁਦੀਨ ਨੇ ਕਿਹਾ ਕਿ ਸ਼ੱਕੀ ਨੇ ਪੁਲਸ ਹਿਰਾਸਤ 'ਚ ਟੀ.ਐੱਲ.ਪੀ. ਦੇ ਨਾਅਰੇ ਲਾਏ ਅਤੇ ਵਿਅਕਤੀ ਦੇ ਕਤਲ ਕਰਨ 'ਤੇ ਕੋਈ ਪਛਤਾਵਾਂ ਨਹੀਂ ਪ੍ਰਗਟਾਇਆ। ਪੁਲਸ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਹਾਫਿਜ਼ ਸ਼ਹਜ਼ਾਦ ਹਸਨ ਸੈਲਵੀ ਦੇ ਰੂਪ 'ਚ ਕੀਤੀ ਗਈ ਹੈ। ਉਹ ਆਪਣੇ ਗ੍ਰਹਿ ਨਗਰ ਸਰਗੋਧਾ ਸ਼ਹਿਰ 'ਚ ਇਕ ਟੀ.ਐੱਲ.ਪੀ. ਮਦਰਸੇ ਦਾ ਵਿਦਿਆਰਥੀ ਰਿਹਾ ਹੈ। ਪੁਲਸ ਨੇ ਸ਼ੱਕੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : CWG 'ਚ ਤਮਗਾ ਜੇਤੂਆਂ ਦੀ ਮੇਜ਼ਬਾਨੀ ਕਰਨਗੇ PM ਮੋਦੀ, ਭਾਰਤੀ ਖਿਡਾਰੀਆਂ ਨੇ 61 ਮੈਡਲ ਕੀਤੇ ਆਪਣੇ ਨਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ 'ਚ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖਮੀ
NEXT STORY