ਮੈਕਸੀਕੋ ਸਿਟੀ— ਮੈਕਸੀਕੋ ਦੇ ਦੱਖਣੀ ਅਤੇ ਮੱਧ ਭਾਗ 'ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਇਮਾਰਤਾਂ ਹਿੱਲਣ ਲੱਗ ਗਈਆਂ ਸਨ। ਇਸ ਨਾਲ ਹੀ ਭੂਚਾਲ ਚਿਤਾਵਨੀ ਪ੍ਰਣਾਲੀ ਕਿਰਿਆਸ਼ੀਲ ਹੋ ਗਈ। ਮੈਕਸੀਕੋ ਦੇ ਰਾਸ਼ਟਰੀ ਭੂਚਾਲ ਸੇਵਾ ਅਤੇ ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ,''ਭੂਚਾਲ ਦੀ ਤੀਬਰਤਾ 7.2 ਮਾਪੀ ਗਈ। ਫਿਲਹਾਲ ਕਿਤੇ ਵੀ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਤੇਜ਼ ਭੂਚਾਲ ਅਤੇ ਪਿਛਲੇ ਸਾਲ ਦੇ ਭੂਚਾਲ ਦੇ ਡਰ ਕਾਰਨ ਲੋਕ ਸੜਕਾਂ 'ਤੇ ਆ ਗਏ ਅਤੇ ਕਾਫੀ ਸਮਾਂ ਉੱਥੇ ਹੀ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ 'ਚ ਆਏ ਭੂਚਾਲ 'ਚ 465 ਲੋਕ ਮਾਰੇ ਗਏ ਸਨ। ਕਈ ਘਰਾਂ ਨੂੰ ਬਹੁਤ ਨੁਕਸਾਨ ਪੁੱਜਾ ਸੀ, ਜਿਨ੍ਹਾਂ ਦੀ ਮੁਰੰਮਤ ਦਾ ਕੰਮ ਅਜੇ ਵੀ ਪੂਰਾ ਨਹੀਂ ਹੋਇਆ।
ਹੱਬਲ ਨੇ ਕੈਦ ਕੀਤੀਆਂ ਨੈਪਚਿਊਨ ਦੀ ਭੇਤ ਭਰੀ ਹਨੇਰੀ ਦੀਆਂ ਤਸਵੀਰਾਂ
NEXT STORY