ਵਾਸ਼ਿੰਗਟਨ - ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਚੱਲਦੀ ਬਸ ਵਿਚ ਗੋਲੀਬਾਰੀ ਦੀ ਘਟਨਾ ਨਾਲ ਹਡ਼ਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਕ ਇਸ ਹਮਲੇ ਵਿਚ ਇਕ ਸ਼ਖਸ ਦੀ ਮੌਤ ਹੋ ਗਈ ਅਤੇ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਸੁਰੱਖਿਆ ਬਲਾਂ ਵੱਲੋਂ ਨੇਡ਼ੇ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਥੇ ਉਨ੍ਹਾਂ ਦੇ ਇਲਾਜ ਕੀਤਾ ਜਾ ਰਿਹਾ ਹੈ। ਹਮਲੇ ਦੀ ਖਬਰ ਮਿਲਦੀ ਹੀ ਕੈਲੀਫੋਰਨੀਆ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ 'ਤੇ ਕਾਬੂ ਪਾਉਂਦੇ ਹੋਏ ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਮੀਡੀਆ ਰਿਪੋਰਟਸ ਮੁਤਾਬਕ ਜਿਸ ਦੌਰਾਨ ਬਸ ਵਿਚ ਗੋਲੀਬਾਰੀ ਕੀਤੀ ਗਈ ਉਸ ਸਮੇਂ ਬਸ ਵਿਚ 40 ਯਾਤਰੀ ਸਵਾਰ ਸਨ। ਬਸ ਲਾਸ ਏਜੰਲਸ ਤੋਂ ਸੈਨ ਫ੍ਰਾਂਸੀਸਕੋ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਸਿਰਫਿਰੇ ਨੂੰ ਡਰਾਈਵਰ ਨੇ ਬਸ ਤੋਂ ਹੇਠਾਂ ਉਤਾਰ ਦਿੱਤਾ। ਉਤਰਦੇ ਹੋਏ ਸ਼ੱਕੀ ਦੇ ਹੱਥ ਵਿਚੋਂ ਬੰਦੂਕ ਬਸ ਵਿਚ ਹੀ ਡਿੱਗ ਗਈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਕਮਿਊਨਿਕੇਸ਼ੰਸ ਦੇ ਸੁਪਰਵਾਈਜ਼ਰ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਸੋਮਵਾਰ ਸਵੇਰੇ ਵਾਪਰੀ ਹੈ ਅਤੇ ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਗਿਾ ਹੈ।
ਉਨ੍ਹਾਂ ਦੱਸਿਆ ਕਿ ਹਮਲਾ ਕਰਨ ਦੇ ਪਿੱਛੇ ਉਸ ਵਿਅਕਤੀ ਦਾ ਕੀ ਮਕਸਦ ਸੀ ਇਸ ਦਾ ਪਤਾ ਅਜੇ ਨਹੀਂ ਲੱਗ ਸਕਿਆ। ਪੁਲਸ ਦੋਸ਼ੀ ਤੋਂ ਪੁੱਛਗਿਛ ਕਰ ਰਹੀ ਹੈ। ਹਮਲੇ ਵਿਚ ਇਕ ਸ਼ਖਸ ਦੀ ਮੌਤ ਹੋ ਗਈ ਹੈ ਜਦਿਕ 5 ਲੋਕ ਜ਼ਖਮੀ ਹੋਏ ਹਨ। ਸੁਪਰਵਾਈਜ਼ਰ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਕਾਫੀ ਗੰਭੀਰ ਸੀ ਉਸ ਨੇ ਏਅਰਲਿਫਟ ਕਰ ਹਸਪਤਾਲ ਪਹੁੰਚਾਇਆ ਗਿਆ ਹੈ।
ਪੋਰਨ ਸਟਾਰ ਜੈਸੀ ਜ਼ੇਨ ਨੇ ਆਪਣੇ ਪੇ੍ਰਮੀ ਨੂੰ ਕੁੱਟਿਆ, ਹੋਈ ਗਿ੍ਰਫਤਾਰ
NEXT STORY