ਕੋਪਨਹੇਗਨ (ਪੋਸਟ ਬਿਊਰੋ)- ਡੈਨਮਾਰਕ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 50 ਸਾਲਾਂ ਵਿੱਚ ਪਹਿਲੀ ਵਾਰ ਗਰਭਪਾਤ 'ਤੇ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦੇ ਰਹੀ ਹੈ, ਜਿਸ ਦੇ ਤਹਿਤ ਔਰਤਾਂ ਨੂੰ ਗਰਭ ਅਵਸਥਾ ਦੇ 18ਵੇਂ ਹਫ਼ਤੇ ਤੱਕ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਮਨਜ਼ੂਰਸ਼ੁਦਾ ਮਿਆਦ 12 ਹਫ਼ਤੇ ਸੀ। ਅਧਿਕਾਰੀਆਂ ਨੇ ਕਿਹਾ ਕਿ 15 ਤੋਂ 17 ਸਾਲ ਦੀਆਂ ਕੁੜੀਆਂ ਨੂੰ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇਣ ਲਈ ਕਾਨੂੰਨ ਨੂੰ ਵੀ ਬਦਲਿਆ ਜਾਵੇਗਾ।
ਔਰਤਾਂ ਦੀ ਬਰਾਬਰੀ ਲਈ ਇਤਿਹਾਸਕ ਦਿਨ
ਦੇਸ਼ ਦੀ ਲਿੰਗ ਸਮਾਨਤਾ ਮੰਤਰੀ ਮੈਰੀ ਬਜੇਰੇ ਨੇ ਕਿਹਾ ਕਿ ਡੈਨਮਾਰਕ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰ ਰਿਹਾ ਹੈ ਜਦੋਂ ਕਿ ਉਨ੍ਹਾਂ ਨੂੰ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪਿੱਛੇ ਧੱਕਿਆ ਜਾ ਰਿਹਾ ਹੈ। ਉਸਨੇ ਕਿਹਾ, "ਇਹ ਇੱਕ ਔਰਤ ਦੀ ਨਿੱਜੀ ਆਜ਼ਾਦੀ ਬਾਰੇ ਹੈ, ਇਹ ਉਸਦੇ ਸਰੀਰ ਅਤੇ ਉਸਦੇ ਜੀਵਨ ਬਾਰੇ ਫ਼ੈਸਲਾ ਕਰਨ ਦੇ ਉਸਦੇ ਅਧਿਕਾਰ ਬਾਰੇ ਹੈ। ਔਰਤਾਂ ਦੀ ਬਰਾਬਰੀ ਲਈ ਇਹ ਇਤਿਹਾਸਕ ਦਿਨ ਹੈ।'' ਸਿਹਤ ਮੰਤਰਾਲੇ ਨੇ ਕਿਹਾ ਕਿ ਡੈਨਮਾਰਕ 'ਚ 1973 'ਚ ਮੁਫਤ ਗਰਭਪਾਤ ਦੀ ਸ਼ੁਰੂਆਤ ਕੀਤੀ ਗਈ ਸੀ। ਉਸਨੇ ਕਿਹਾ ਕਿ ਗਰਭਪਾਤ ਦੀ ਸੀਮਾ 12 ਹਫਤਿਆਂ 'ਤੇ ਨਿਰਧਾਰਤ ਕੀਤੀ ਗਈ ਸੀ ਕਿਉਂਕਿ "ਉਸ ਸਮੇਂ, ਸਾਰੇ ਗਰਭਪਾਤ ਸਰਜਰੀ ਨਾਲ ਕੀਤੇ ਜਾਂਦੇ ਸਨ ਅਤੇ 12ਵੇਂ ਹਫ਼ਤੇ ਤੋਂ ਬਾਅਦ ਗਰਭਪਾਤ ਦੌਰਾਨ ਪੇਚੀਦਗੀਆਂ ਦਾ ਵਧੇਰੇ ਜੋਖਮ ਹੁੰਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇੰਡੀਆ ਤੋਂ ਕੈਨੇਡਾ ਆਏ ਬਜ਼ੁਰਗ ਜੋੜੇ ਨਾਲ ਵਾਪਰਿਆ ਭਾਣਾ, ਨਵਜੰਮੇ ਪੋਤੇ ਨੇ ਵੀ ਤੋੜਿਆ ਦਮ
ਕਾਨੂੰਨ 1 ਜੂਨ, 2025 ਤੋਂ ਲਾਗੂ ਹੋਣ ਦੀ ਸੰਭਾਵਨਾ
ਸਿਹਤ ਮੰਤਰੀ ਸੋਫੀ ਲੋਹਡੇ ਨੇ ਕਿਹਾ, "50 ਸਾਲਾਂ ਬਾਅਦ ਹੁਣ ਗਰਭਪਾਤ ਨਾਲ ਸਬੰਧਤ ਨਿਯਮਾਂ ਨੂੰ ਬਦਲਣ ਦਾ ਸਮਾਂ ਆ ਗਿਆ ਹੈ।'' ਗਰਭਪਾਤ ਨਾਲ ਸਬੰਧਤ ਇਹ ਕਾਨੂੰਨ 1 ਜੂਨ, 2025 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਡੈਨਮਾਰਕ ਵਿੱਚ 15 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਲਈ ਗਰਭਪਾਤ ਕਰਵਾਉਣ ਤੋਂ ਪਹਿਲਾਂ ਮਾਤਾ-ਪਿਤਾ ਦੀ ਸਹਿਮਤੀ ਲੈਣੀ ਲਾਜ਼ਮੀ ਹੈ ਅਤੇ 15 ਸਾਲ ਤੋਂ ਵੱਧ ਉਮਰ ਦੀਆਂ ਕੁੜੀਾੰ ਨੂੰ ਆਪਣੇ ਸਰੀਰ ਬਾਰੇ ਖੁਦ ਫ਼ੈਸਲਾ ਕਰਨ ਦਾ ਅਧਿਕਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਾਲਦੀਵ 'ਚ ਕੰਮ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਭਾਰਤੀ ਮਜ਼ਦੂਰ ਦੀ ਦਰਦਨਾਕ ਮੌਤ
NEXT STORY