ਬੀਜਿੰਗ - ਚੀਨ ਦਾ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰਨ ਦਾ ਵਾਅਦਾ ਖੋਖਲਾ ਲੱਗਦਾ ਹੈ ਕਿਉਂਕਿ ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਉਹ ਯੋਜਨਾਬੱਧ ਤਰੀਕੇ ਨਾਲ ਯੂਨਾਈਟਿਡ ਨੇਸ਼ਨਜ਼ ਕਨਵੈਂਸ਼ਨ ਆਨ ਦਿ ਲਾਅ ਆਫ ਦਿ ਸੀ (ਯੂ. ਐੱਨ. ਸੀ. ਐੱਲ. ਓ. ਐੱਸ.) ਦੀ ਉਲੰਘਣਾ ਕਰ ਰਿਹਾ ਹੈ। ਇਹ ਉਹੀ ਸਮਝੌਤਾ ਹੈ, ਜਿਸ ਨੂੰ ਬੀਜਿੰਗ ਨੇ 1996 ’ਚ ਮਨਜ਼ੂਰੀ ਦਿੱਤੀ ਸੀ। ਸਾਊਥ ਚਾਈਨਾ ਸੀ ’ਚ ਫਿਲੀਪੀਨਜ਼ ਦੇ ਕਥਿਤ ਐਕਸਕਲੂਸਿਵ ਇਕਨਾਮਿਕ ਜ਼ੋਨ ’ਚ ਇਕ ਰਿਸੋਰਸ ਨਾਲ ਭਰਪੂਰ ਸਕਾਰਬੋਰੋ ਸ਼ੋਲ ’ਤੇ ਚੀਨ ਦੇ ਕਬਜ਼ੇ ਦਾ ਝੂਠਾ ਦਾਅਵਾ ਕਰਦਾ ਹੈ। ਫਿਲੀਪੀਨਜ਼ ਵਿਚ ਬਾਜੋ ਡੇ ਮਾਸਿਨਲੋਕ ਅਤੇ ਚੀਨ ’ਚ ਹੁਆਂਗਯਾਨ ਆਈਲੈਂਡ ਦੇ ਨਾਂ ਨਾਲ ਮਸ਼ਹੂਰ ਇਸ ਸ਼ੋਲ ’ਤੇ 2012 ਦੇ ਟਕਰਾਅ ਤੋਂ ਬਾਅਦ ਚੀਨੀ ਕੋਸਟ ਗਾਰਡ ਦੀ ਸਥਾਈ ਮੌਜੂਦਗੀ ਹੈ।
2016 ’ਚ ਇਕ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਦੇ ਫੈਸਲੇ ਨੇ ਚੀਨ ਦੇ ਵੱਡੇ ਦਾਅਵਿਆਂ ਨੂੰ ਗਲਤ ਠਹਿਰਾਇਆ ਅਤੇ ਪਾਇਆ ਕਿ ਇਹ ਸ਼ੋਲ ਕਈ ਦੇਸ਼ਾਂ ਲਈ ਮੱਛੀਆਂ ਫੜਨ ਦਾ ਰਵਾਇਤੀ ਮੈਦਾਨ ਹੈ ਪਰ ਉਸ ਨੂੰ ਮੰਨਣ ਦੀ ਬਜਾਏ, ਚੀਨ ਨੇ ਆਪਣੀ ਸਮੁੰਦਰੀ ਹਮਲਾਵਰਤਾ ਨੂੰ ਵਧਾ ਕੇ ਜਵਾਬ ਦਿੱਤਾ ਹੈ। ਇਹ ਸਿੱਧੇ ਤੌਰ ’ਤੇ ਅੰਤਰਰਾਸ਼ਟਰੀ ਸਮੁੰਦਰ ਵਿਚ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ।
ਭਾਰਤੀ ਲੜਕੀ ਵੀ ਹੋਈ ਜਿਨਸੀ ਅਪਰਾਧੀ ਐਪਸਟੀਨ ਦਾ ਸ਼ਿਕਾਰ
NEXT STORY