ਇੰਟਰਨੈਸ਼ਨਲ ਡੈਸਕ- ਅਫ਼ਗ਼ਾਨਿਸਤਾਨ ਦੇ ਉੱਤਰੀ ਬਲਖ ਸੂਬੇ ਵਿਚ ਤਾਲਿਬਾਨ ਨੇ ਔਰਤਾਂ ਦੇ ਨਾਂ ਸਰਕਾਰੀ ਕਾਗਜ਼ਾਂ ਅਤੇ ਮੈਡੀਕਲ ਰਿਕਾਰਡ ਵਿਚ ਲਿਖਣ ’ਤੇ ਰੋਕ ਲਾਉਂਦਿਆਂ ਉਨ੍ਹਾਂ ਦੀ ਥਾਂ ‘ਬੀਬੀ’ ਜਾਂ ਰਿਸ਼ਤੇ (ਜਿਵੇਂ ‘ਫਲਾਣੇ ਦੀ ਪਤਨੀ ਜਾਂ ਧੀ’) ਲਿਖਣ ਦੇ ਨਿਰਦੇਸ਼ ਦਿੱਤੇ ਹਨ।
ਇਸ ਨਾਲ ਹਸਪਤਾਲਾਂ ਵਿਚ ਇਕੋ ਨਾਂ ਕਾਰਨ ਮਰੀਜ਼ਾਂ ਦੀ ਪਛਾਣ ਵਿਚ ਮੁਸ਼ਕਲ ਆ ਸਕਦੀ ਹੈ। ਸਮਾਜਿਕ ਕਾਰਕੁੰਨਾਂ ਨੇ ਅਧਿਕਾਰੀਆਂ ’ਤੇ ਔਰਤਾਂ ਨੂੰ ‘ਬੱਕਰੀ’ ਅਤੇ ‘ਗਾਂ’ ਸ਼ਬਦਾਂ ਨਾਲ ਬੁਲਾਉਣ ਦੇ ਦੋਸ਼ ਲਾਏ ਹਨ ਅਤੇ ਸੋਸ਼ਲ ਮੀਡੀਆ ’ਤੇ ਵੀ ਨਾਰਾਜ਼ਗੀ ਜਤਾਈ ਜਾ ਰਹੀ ਹੈ। ਯੂਰਪੀਨ ਡੈਮੋਕਰੇਟਸ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੱਤਾ ਸੰਭਾਲਣ ਮਗਰੋਂ ਤਾਲਿਬਾਨ ਔਰਤਾਂ ਦੀ ਸਿੱਖਿਆ ਅਤੇ ਆਜ਼ਾਦੀ ’ਤੇ ਪਹਿਲਾਂ ਹੀ ਕਈ ਪਾਬੰਦੀਆਂ ਲਗਾ ਚੁੱਕਾ ਹੈ ਤੇ ਹੁਣ ਇਹ ਕਦਮ ਚੁੱਕਿਆ ਹੈ।
ਮਨਜੀਤ ਡਰਾਈਵਿੰਗ ਸਕੂਲ ਇਟਲੀ ਵੱਲੋਂ ਮਿਲਾਨ ਕੌਂਸਲੇਟ ਨੂੰ ‘ਇਤਾਲਵੀ ਭਾਸ਼ਾ ਸਿੱਖਣ ਵਾਲੀ ਨਵੀਂ ਪੁਸਤਕ’ ਭੇਟ
NEXT STORY