ਪੈਰਿਸ- ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਦੀ ਲਿਸਬਨ 'ਚ ਚੈਂਪੀਅਨ ਲੀਗ ਫਾਈਨਲ 'ਚ ਬਾਯਰਨ ਮਯੂਨਿਖ ਦੇ ਹੱਥੋਂ 1-0 ਨਾਲ ਹਾਰ ਦੇ ਬਾਅਦ ਉਸਦੇ ਪ੍ਰਸ਼ੰਸਕ ਗੁੱਸੇ 'ਚ ਆ ਗਏ ਤੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਦੇ ਨਾਲ ਹੰਗਾਮਾ ਕਰਨ ਤੋਂ ਇਲਾਵਾ ਕਾਰਾਂ ਅਤੇ ਦੁਕਾਨਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ। ਇਸ ਤੋਂ ਬਾਅਦ ਪੁਲਸ ਨੇ 148 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
ਪੈਰਿਸ ਪੁਲਸ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਸੈਂਕੜੇ ਪ੍ਰਸ਼ੰਸਕਾਂ 'ਤੇ ਮਾਸਕ ਨਾ ਪਾਉਣ ਦੇ ਲਈ ਜੁਰਮਾਨਾ ਵੀ ਲਗਾਇਆ ਗਿਆ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਾਨਿਨ ਨੇ ਟਿਵੱਟਰ 'ਤੇ ਲਿਖਿਆ ਕਿ ਐਤਵਾਰ ਦੀ ਰਾਤ ਝੜਪ 'ਚ ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਪੁਲਸ ਦੇ ਕੋਲ ਜ਼ਖਮੀ ਫੁੱਟਬਾਲ ਪ੍ਰਸ਼ੰਸਕਾਂ ਦੀ ਗਿਣਤੀ ਨਹੀਂ ਹੈ। ਫ੍ਰਾਂਸੀਸੀ ਫੁੱਟਬਾਲ ਪ੍ਰਮੀਆਂ ਨੂੰ ਉਮੀਦ ਸੀ ਕਿ ਮਾਰਸਲੀ ਤੋਂ ਬਾਅਦ ਪੀ. ਐੱਸ. ਜੀ. ਯੂਰਪ ਦਾ ਸਭ ਤੋਂ ਵੱਡਾ ਕਲੱਬ ਟੂਰਨਾਮੈਂਟ ਜਿੱਤਣ ਵਾਲਾ ਦੂਜਾ ਕਲੱਬ ਬਣ ਜਾਵੇਗਾ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੀ. ਐੱਸ. ਜੀ. ਦੀ ਹਾਰ 'ਤੇ ਮਾਰਸਲੀ ਵਿਚ ਜਸ਼ਨ ਮਨਾਇਆ ਗਿਆ ਤਾਂ ਪੈਰਿਸ ਵਿਚ ਸਰਮਥਕਾਂ ਨੇ ਹੰਗਾਮਾ ਕਰ ਦਿੱਤਾ। ਸਮਰਥਕ ਕਲੱਬ ਦੇ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ ਸਨ ਤੇ ਪੁਲਸ ਨੂੰ ਉਨ੍ਹਾਂ ਨੂੰ ਖਦੇੜਨ ਲਈ ਹੰਝੂ ਗੈਸ ਛੱਡਣੀ ਪਈ।
ਆਸਟ੍ਰੀਆ ਨੇ ਰੂਸੀ ਡਿਪਲੋਮੈਟ ਨੂੰ ਦਿੱਤਾ ਦੇਸ਼ ਨਿਕਾਲਾ
NEXT STORY