ਸੰਯੁਕਤ ਰਾਸ਼ਟਰ (ਭਾਸ਼ਾ)- ਰੋਹਿੰਗਿਆ ਦੇ ਸੰਘਰਸ਼ ਦੌਰਾਨ ਯੌਣ ਹਿੰਸਾ 'ਤੇ ਸੰਯੁਕਤ ਰਾਸ਼ਟਰ ਦੀ ਰਾਜਦੂਤ ਪ੍ਰਮਿਲਾ ਪੈਟੇਨ ਦਾ ਕਹਿਣਾ ਹੈ ਕਿ ਰੋਹਿੰਗਿਆ ਮੁਸਲਿਮ ਔਰਤਾਂ ਅਤੇ ਲੜਕੀਆਂ ਵਿਰੁੱਧ ਵੱਡੇ ਪੱਧਰ 'ਤੇ ਹੋਏ ਅੱਤਿਆਚਾਰਾਂ ਦੀ ਨਿਯਮਿਤ ਯੋਜਨਾ ਤਿਆਰ ਕੀਤੀ ਗਈ ਅਤੇ ਇਸ ਨੂੰ ਮਿਆਂਮਾਰ ਫੌਜ ਨੇ ਅੰਜ਼ਾਮ ਦਿੱਤਾ ਸੀ। ਇਸ ਯੋਜਨਾ ਨੂੰ ਮਾਨਵਤਾ ਵਿਰੁੱਧ ਅਪਰਾਧ ਅਤੇ ਕਤਲੇਆਮ ਦੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਬੰਗਲਾਦੇਸ਼ ਕੈਂਪਾਂ ਵਿਚ ਯੌਣ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕਰਨ ਵਾਲੀ ਪ੍ਰਮਿਲਾ ਪੈਟੇਨ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਜੈਦ ਰਾਦ ਅਲ ਹੁਸੈਨ ਦੇ ਉਸ ਅਨੁਮਾਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ, ਜਿਨ੍ਹਾਂ ਨੇ ਰੋਹਿੰਗਿਆ ਲੋਕਾਂ ਨੂੰ 'ਨਸਲੀ ਸਫਾਈ' ਦਾ ਸ਼ਿਕਾਰ ਬਣਾਇਆ ਸੀ।
ਪ੍ਰਮਿਲਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮਿਆਂਮਾਰ ਤੋਂ 6,20,000 ਰੋਹਿੰਗਿਆ ਲੋਕਾਂ ਦੇ ਭੱਜਣ ਦਾ ਮੁੱਖ ਕਾਰਨ ਵੱਡੇ ਪੱਧਰ 'ਤੇ ਯੌਣ ਹਿੰਸਾ ਹੈ। ਹਾਲਾਂਕਿ ਮਿਆਂਮਾਰ ਦੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਅੱਤਿਆਚਾਰ ਦੀ ਗੱਲ ਤੋਂ ਇਨਕਾਰ ਕੀਤਾ ਹੈ। ਸਰਕਾਰ ਨੇ ਪ੍ਰਮਿਲਾ ਦੀ ਉੱਤਰੀ ਰਖਾਇਨ ਸੂਬੇ ਦੇ ਦੌਰੇ ਦੀ ਇਜਾਜ਼ਤ ਦੀ ਅਪੀਲ ਠੁਕਰਾ ਦਿੱਤੀ, ਜਿੱਥੇ ਜ਼ਿਆਦਾਤਰ ਰੋਹਿੰਗਿਆ ਰਹਿੰਦੇ ਹਨ। ਪ੍ਰਮਿਲਾ ਔਰਤਾਂ ਵਿਰੁੱਧ ਹਰ ਤਰ੍ਹਾਂ ਦੇ ਭੇਦਭਾਵ ਦੇ ਖਾਤਮੇ ਲਈ ਸੰਯੁਕਤ ਰਾਸ਼ਟਰ ਕਮੇਟੀ ਦੀ ਸਾਬਕਾ ਮੈਂਬਰ ਹੈ।
ਟਰੂਡੋ ਸਰਕਾਰ ਨੇ ਕੀਤਾ ਵੱਡਾ ਐਲਾਨ, ਸਸਤੇ ਘਰਾਂ ਲਈ ਬਿਲੀਅਨ ਡਾਲਰਾਂ ਦਾ ਖਰਚਾ ਕਰਨ ਦੀ ਕੀਤੀ ਪੇਸ਼ਕਸ਼
NEXT STORY