ਇਸਲਾਮਾਬਾਦ (ਆਈਏਐਨਐਸ)- ਪਾਕਿਸਤਾਨ ਵਿਚ ਘੱਟ ਗਿਣਤੀ ਅਹਿਮਦੀਆ ਭਾਈਚਾਰਾ ਬਿਲਕੁੱਲ ਵੀ ਸੁਰੱਖਿਅਤ ਨਹੀਂ ਹੈ। ਹਾਲ ਹੀ ਵਿਚ ਅਹਿਮਦੀਆ ਭਾਈਚਾਰੇ ਨਾਲ ਸਬੰਧਤ ਪ੍ਰਸਿੱਧ ਪਾਕਿਸਤਾਨੀ ਡਾਕਟਰ ਸ਼ੇਖ ਅਹਿਮਦ ਮਹਿਮੂਦ ਨੂੰ ਪੰਜਾਬ ਸੂਬੇ ਦੇ ਸਰਗੋਧਾ ਦੇ ਫਾਤਿਮਾ ਹਸਪਤਾਲ ਦੇ ਅੰਦਰ ਕੱਟੜਪੰਥੀ ਤੱਤਾਂ ਨੇ ਗੋਲੀ ਮਾਰ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਪੁਲਸ ਰਿਪੋਰਟ ਮੁਤਾਬਕ ਬੰਦੂਕਧਾਰੀ "ਸਵੱਛ ਪੰਜਾਬ ਪ੍ਰੋਗਰਾਮ" ਸਟਾਫ ਦੀ ਵਰਦੀ ਪਹਿਨ ਕੇ ਹਸਪਤਾਲ ਪਹੁੰਚਿਆ, ਮ੍ਰਿਤਕ ਦੇ ਕੋਲ ਗਿਆ ਅਤੇ ਉਸਦੀ ਪਿੱਠ ਵਿੱਚ ਦੋ ਵਾਰ ਗੋਲੀ ਮਾਰੀ ਅਤੇ ਕਿਹਾ-"ਮੈਂ ਅੱਜ ਤੈਨੂੰ ਨਹੀਂ ਬਖਸ਼ਾਂਗਾ, ਮਹਿਮੂਦ।" ਗੋਲੀਬਾਰੀ ਨਾਲ ਉਸਦੇ ਅੰਦਰੂਨੀ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ। ਘਾਤਕ ਗੋਲੀਬਾਰੀ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਆਏ ਇੱਕ ਹੋਰ ਵਿਅਕਤੀ ਨਾਲ ਮੌਕੇ ਤੋਂ ਭੱਜ ਗਿਆ।
ਪੜ੍ਹੋ ਇਹ ਅਹਿਮ ਖ਼ਬਰ-Trump ਨੇ ਸੱਤਵੀਂ ਵਾਰ ਲਿਆ ਭਾਰਤ-ਪਾਕਿ ਜੰਗਬੰਦੀ ਦਾ ਕ੍ਰੈਡਿਟ, ਨਾਲ ਕਹੀ ਇਹ ਗੱਲ
ਅਹਮਦੀਆ ਭਾਈਚਾਰੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਡਾਕਟਰ ਨੂੰ ਕੁਝ ਸਮੇਂ ਤੋਂ ਆਪਣੇ ਵਿਸ਼ਵਾਸ ਕਾਰਨ ਕੱਟੜਪੰਥੀ ਤੱਤਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਹ ਉਸਨੂੰ ਆਪਣੀ ਨੌਕਰੀ ਦੀ ਜਗ੍ਹਾ ਬਦਲਣ ਲਈ ਮਜਬੂਰ ਕਰ ਰਹੇ ਸਨ। ਅਹਿਮਦੀਆ ਭਾਈਚਾਰੇ ਦੇ ਬੁਲਾਰੇ ਨੇ ਮ੍ਰਿਤਕ ਬਾਰੇ ਕਿਹਾ,"ਉਹ ਇੱਕ ਬਹੁਤ ਹੀ ਦਾਨੀ ਵਿਅਕਤੀ ਸੀ। ਅਤੇ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।" ਭਾਈਚਾਰੇ ਅਨੁਸਾਰ ਇਹ ਪਿਛਲੇ ਮਹੀਨੇ ਵਿੱਚ ਨਿਸ਼ਾਨਾ ਬਣਾਇਆ ਗਿਆ ਤੀਜਾ ਅਹਿਮਦੀਆ ਸੀ।
ਬਿਆਨ ਵਿਚ ਅੱਗੇ ਕਿਹਾ ਗਿਆ,"ਵਿਸ਼ਵਾਸ ਵਿੱਚ ਮਤਭੇਦਾਂ ਕਾਰਨ ਅਹਿਮਦੀਆਂ ਦੀ ਲਗਾਤਾਰ ਨਿਸ਼ਾਨਾ ਹੱਤਿਆ ਵਿੱਚ ਅਚਾਨਕ ਵਾਧਾ ਇੱਕ ਯੋਜਨਾਬੱਧ ਲਹਿਰ ਨੂੰ ਦਰਸਾਉਂਦਾ ਹੈ। ਇਹ ਅਹਿਮਦੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਨੂੰ ਵਧਾ ਰਿਹਾ ਹੈ। ਇਸ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਤੁਰੰਤ ਧਿਆਨ ਦੇਣ ਅਤੇ ਪ੍ਰਭਾਵਸ਼ਾਲੀ ਉਪਾਵਾਂ ਦੀ ਲੋੜ ਹੈ। ਅਹਿਮਦੀਆਂ ਵਿਰੁੱਧ ਨਫ਼ਰਤ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਨਿੰਦਣਯੋਗ ਹੈ। ਉੱਚ ਅਧਿਕਾਰੀਆਂ ਨੂੰ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਨਿਆਂ ਦੇ ਕਟਹਿਰੇ ਵਿੱਚ ਲਿਆਉਣਾ ਚਾਹੀਦਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8\
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Trump ਨੇ ਸੱਤਵੀਂ ਵਾਰ ਲਿਆ ਭਾਰਤ-ਪਾਕਿ ਜੰਗਬੰਦੀ ਦਾ ਕ੍ਰੈਡਿਟ, ਨਾਲ ਕਹੀ ਇਹ ਗੱਲ
NEXT STORY