ਪਿਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਤਵਾਦ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਦੇ ਬਾਜੌਰ ਜ਼ਿਲੇ ਵਿੱਚ ਇੱਕ ਸਾਂਝੀ ਚੈੱਕ ਪੋਸਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਭਿਆਨਕ ਆਤਮਘਾਤੀ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 11 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ (ISPR) ਨੇ ਪੁਸ਼ਟੀ ਕੀਤੀ ਹੈ ਕਿ ਵਿਸਫੋਟਕਾਂ ਨਾਲ ਲੱਦੀ ਇੱਕ ਗੱਡੀ ਰਾਹੀਂ ਅਫਗਾਨਿਸਤਾਨ ਸਰਹੱਦ ਦੇ ਨੇੜੇ ਫਰੰਟੀਅਰ ਕੋਰ ਦੀ ਚੌਕੀ 'ਤੇ ਇਹ ਹਮਲਾ ਕੀਤਾ ਗਿਆ।
ਰਿਪੋਰਟਾਂ ਅਨੁਸਾਰ, ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇੱਕ ਪੁਰਾਣੀ ਧਾਰਮਿਕ ਸਕੂਲ ਦੀ ਇਮਾਰਤ ਵਿੱਚ ਬਣੀ ਇਹ ਚੈੱਕ ਪੋਸਟ ਪੂਰੀ ਤਰ੍ਹਾਂ ਤਬਾਹ ਹੋ ਗਈ। ਮਲਬੇ ਹੇਠੋਂ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਹਮਲੇ ਦੀ ਚਪੇਟ ਵਿੱਚ ਆਉਣ ਕਾਰਨ ਨੇੜਲੇ ਘਰ ਵਿੱਚ ਰਹਿਣ ਵਾਲੇ ਇੱਕ ਬੱਚੇ ਦੀ ਵੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਨਾਗਰਿਕ ਗੰਭੀਰ ਜ਼ਖਮੀ ਹੋ ਗਏ ਹਨ।
ਬੰਨੂ ਵਿੱਚ ਵੀ ਹੋਇਆ ਧਮਾਕਾ
ਹਿੰਸਾ ਦੀ ਇੱਕ ਹੋਰ ਘਟਨਾ ਬੰਨੂ ਜ਼ਿਲੇ ਵਿੱਚ ਸਾਹਮਣੇ ਆਈ ਹੈ, ਜਿੱਥੇ ਮਿਰਯਾਨ ਪੁਲਸ ਸਟੇਸ਼ਨ ਦੇ ਸਾਹਮਣੇ ਖੜ੍ਹੇ ਇੱਕ ਮੋਟਰਸਾਈਕਲ ਵਿੱਚ ਲਾਇਆ ਬੰਬ ਫਟਣ ਕਾਰਨ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ, ਇਹ ਧਮਾਕਾ ਦੁਕਾਨਾਂ ਦੇ ਨੇੜੇ ਹੋਇਆ ਜਿਸ ਕਾਰਨ ਆਮ ਲੋਕ ਇਸ ਦਾ ਸ਼ਿਕਾਰ ਬਣੇ।
2025 'ਚ ਹਿੰਸਾ ਵਿੱਚ ਭਾਰੀ ਵਾਧਾ
ਸੁਰੱਖਿਆ ਮਾਹਰਾਂ ਅਨੁਸਾਰ, ਪਾਕਿਸਤਾਨ 'ਚ ਅੱਤਵਾਦੀ ਹਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਾਕਿਸਤਾਨ ਸੁਰੱਖਿਆ ਰਿਪੋਰਟ 2025 (PIPS) ਦੇ ਅੰਕੜਿਆਂ ਮੁਤਾਬਕ ਸਾਲ 2025 ਵਿੱਚ ਹੁਣ ਤੱਕ 699 ਅੱਤਵਾਦੀ ਹਮਲੇ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 34 ਫੀਸਦੀ ਵੱਧ ਹਨ। ਇਹਨਾਂ ਹਮਲਿਆਂ ਵਿੱਚ ਹੁਣ ਤੱਕ 1,034 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,366 ਲੋਕ ਜ਼ਖਮੀ ਹੋਏ ਹਨ। ਸੁਰੱਖਿਆ ਸਥਿਤੀ ਵਿੱਚ ਇਹ ਗਿਰਾਵਟ ਲਗਾਤਾਰ ਪੰਜਵੇਂ ਸਾਲ ਦਰਜ ਕੀਤੀ ਗਈ ਹੈ।
ਸੂਬੇ ਵਿੱਚ ਵਧਦੀ ਹਿੰਸਾ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਸੁਰੱਖਿਆ ਬਲਾਂ ਲਈ ਇਹ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਰਾਨ-ਅਮਰੀਕਾ ਪ੍ਰਮਾਣੂ ਵਾਰਤਾ ਖ਼ਤਮ; ਈਰਾਨ ਹੁਣ ਸਮੁੰਦਰ 'ਚ ਦਿਖਾਏਗਾ ਤਾਕਤ
NEXT STORY