ਇੰਟਰਨੈਸ਼ਨਲ ਡੈਸਕ- ਚੀਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੁਆਰਾ ਚਲਾਏ ਦਾ ਰਹੇ ਵਰਚੁਅਲ ਸਾਥੀਆਂ ਅਤੇ ਚੈਟਬੌਟਸ 'ਤੇ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਅਤੇ ਨਵੇਂ ਨਿਯਮਾਂ ਤੋਂ ਬਾਅਦ ਲੱਖਾਂ ਯੂਜ਼ਰਸ 'ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਰਿਪੋਰਟਾਂ ਅਨੁਸਾਰ, ਚੀਨ ਦੀਆਂ ਨਿਗਰਾਨ ਏਜੰਸੀਆਂ ਵੱਲੋਂ AI ਐਪਸ 'ਚ ਅਸ਼ਲੀਲਤਾ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਕਈ ਮਸ਼ਹੂਰ AI ਲਵਰ ਐਪਸ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਜਾਂ ਉਨ੍ਹਾਂ ਦੇ ਫੀਚਰਸ ਸੀਮਤ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਚੀਨ 'ਚ ਵੱਡੀ ਗਿਣਤੀ 'ਚ ਨੌਜਵਾਨ ਇਕੱਲੇਪਣ ਨੂੰ ਦੂਰ ਕਰਨ ਲਈ AI ਪਾਰਟਨਰਜ਼ (ਵਰਚੁਅਲ ਬੁਆਏਫ੍ਰੈਂਡ/ਗਰਲਫ੍ਰੈਂਡ) 'ਤੇ ਨਿਰਭਰ ਸਨ। ਐਪਸ ਬੰਦ ਹੋਣ ਜਾਂ ਉਨ੍ਹਾਂ ਦੇ ਸੁਭਾਅ 'ਚ ਬਦਲਾਅ ਆਉਣ ਕਾਰਨ ਯੂਜ਼ਰਸ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਅਤੇ ਗੁੱਸਾ ਜ਼ਾਹਿਰ ਕਰ ਰਹੇ ਹਨ।
ਚੀਨ ਸਰਕਾਰ AI ਕੰਪਨੀਆਂ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ ਕਰ ਰਹੀ ਹੈ, ਤਾਂ ਜੋ AI ਦੁਆਰਾ ਦਿੱਤੇ ਜਾਣ ਵਾਲੇ ਕੰਟੈਂਟ ਨੂੰ ਕੰਟਰੋਲ ਕੀਤਾ ਜਾ ਸਕੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬਿਨਾਂ ਨਿਗਰਾਨੀ ਵਾਲੇ AI ਬੌਟਸ ਨੈਤਿਕ ਅਤੇ ਸਮਾਜਿਕ ਚੁਣੌਤੀਆਂ ਪੈਦਾ ਕਰ ਰਹੇ ਹਨ।
ਐਪ ਡਿਵੈਲਪਰਸ ਹੁਣ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਆਪਣੇ AI ਮਾਡਲਾਂ ਨੂੰ ਦੁਬਾਰਾ 'ਫਿਲਟਰ' ਅਤੇ ਮੋਡਰੇਟ ਕਰ ਰਹੇ ਹਨ, ਤਾਂ ਜੋ ਇਨ੍ਹਾਂ ਐਪਸ ਨੂੰ ਨਵੇਂ ਨਿਯਮਾਂ ਅਨੁਸਾਰ ਦੁਬਾਰਾ ਲਾਂਚ ਕੀਤਾ ਜਾ ਸਕੇ।
ਹੂਤੀ ਬਾਗੀਆਂ ਦਾ ਸਾਊਦੀ ਅਰਬ ਦੀ ਰਿਫਾਈਨਰੀ ’ਤੇ ਮਿਜ਼ਾਈਲ ਹਮਲਾ
NEXT STORY