ਇੰਟਰਨੈਸ਼ਨਲ ਡੈਸਕ- ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਗਲੋਬਲ ਦੌੜ 'ਚ ਚੀਨ ਮੋਹਰੀ ਦੇਸ਼ਾਂ 'ਚ ਬਣਿਆ ਹੋਇਆ ਹੈ। ਇਸੇ ਦੌਰਾਨ ਅੰਤਰਰਾਸ਼ਟਰੀ ਰਿਪੋਰਟਾਂ 'ਚ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਚੀਨ AI ਤਕਨਾਲੋਜੀ ਦੇ ਵਿਕਾਸ ਵਿੱਚ ਸੁਰੱਖਿਆ ਅਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਅਮਰੀਕਾ ਨੂੰ ਪਛਾੜਨ ਲਈ ਸਿਰਫ਼ ਰਫ਼ਤਾਰ 'ਤੇ ਧਿਆਨ ਕੇਂਦ੍ਰਿਤ ਕਰ ਰਹਾ ਹੈ।
ਚੀਨ ਨੇ AI ਸੈਂਸਰਸ਼ਿਪ, ਡਾਟਾ ਸਕਿਓਰਿਟੀ ਅਤੇ ਕੰਟੈਂਟ ਕੰਟਰੋਲ ਲਈ ਦੁਨੀਆ ਦੇ ਸਭ ਤੋਂ ਸਖ਼ਤ ਨਿਯਮ ਬਣਾਏ ਹਨ। ਹਾਲਾਂਕਿ, ਅਮਰੀਕਾ ਨਾਲ ਚੱਲ ਰਹੀ Tech War ਦੇ ਮੱਦੇਨਜ਼ਰ ਬੀਜਿੰਗ ਸਰਕਾਰ ਚੀਨੀ AI ਕੰਪਨੀਆਂ ਨੂੰ ਤੇਜ਼ੀ ਨਾਲ ਨਵੇਂ AI ਮਾਡਲ ਲਾਂਚ ਕਰਨ ਅਤੇ ਆਰਥਿਕਤਾ 'ਚ AI ਦੀ ਵਰਤੋਂ ਵਧਾਉਣ ਲਈ ਪੂਰੀ ਛੋਟ ਵੀ ਦੇ ਰਹੀ ਹੈ।
ਅੰਤਰਰਾਸ਼ਟਰੀ ਮੰਚਾਂ 'ਤੇ ਚੀਨ AI ਸੁਰੱਖਿਆ ਅਤੇ ਖ਼ਤਰਨਾਕ ਹਥਿਆਰਾਂ 'ਚ AI ਦੀ ਵਰਤੋਂ ਰੋਕਣ ਲਈ ਗਲੋਬਲ ਨਿਯਮਾਂ ਦੀ ਵਕਾਲਤ ਕਰਦਾ ਹੈ, ਪਰ ਦੇਸ਼ ਦੇ ਅੰਦਰ ਉਹ ਆਪਣੀਆਂ ਸਥਾਨਕ ਕੰਪਨੀਆਂ 'ਤੇ ਅਜਿਹੀਆਂ ਸਖ਼ਤ ਪਾਬੰਦੀਆਂ ਲਗਾਉਣ ਤੋਂ ਬਚਦਾ ਹੈ ਜੋ ਉਨ੍ਹਾਂ ਦੇ ਵਿਕਾਸ ਦੀ ਰਫ਼ਤਾਰ ਨੂੰ ਹੌਲ਼ਾ ਕਰ ਸਕਣ।
ਮਾਹਿਰਾਂ ਅਨੁਸਾਰ ਜੇਕਰ AI ਡਿਵੈਲਪਮੈਂਟ ਵਿੱਚ ਸੁਰੱਖਿਆ ਜਾਂਚਾਂ ਨੂੰ ਰਫ਼ਤਾਰ ਕਾਰਨ ਪਿੱਛੇ ਛੱਡ ਦਿੱਤਾ ਗਿਆ, ਤਾਂ ਇਸ ਨਾਲ ਨਾ ਸਿਰਫ਼ ਰਾਸ਼ਟਰੀ ਸੁਰੱਖਿਆ ਬਲਕਿ ਸਾਈਬਰ ਹਮਲਿਆਂ ਅਤੇ ਡੀਪਫੇਕ ਵਰਗੀਆਂ ਗਲੋਬਲ ਚੁਣੌਤੀਆਂ ਦਾ ਖ਼ਤਰਾ ਵੀ ਬਹੁਤ ਵਧ ਜਾਵੇਗਾ।
ਕੰਸਾਸ ਸਿਟੀ ’ਚ ਟਰੱਕ ਪਲਟਣ ਨਾਲ ਦਰਜਨਾਂ ਗਾਂਵਾਂ ਦੀ ਮੌਤ
NEXT STORY