ਇੰਟਰਨੈਸ਼ਨਲ ਡੈਸਕ- ਪਿਛਲੇ 12 ਦਿਨਾਂ ਤੋਂ ਈਰਾਨ-ਇਜ਼ਰਾਈਲ ਵਿਚਾਲੇ ਬਣੇ ਜੰਗ ਵਾਲੇ ਹਾਲਾਤ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੇ। ਇਸੇ ਦੌਰਾਨ ਅਮਰੀਕਾ ਦੇ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋਏ ਹਮਲੇ ਮਗਰੋਂ ਸਥਿਤੀ ਹੋਰ ਗੰਭੀਰ ਹੋ ਗਈ ਹੈ। ਅਮਰੀਕਾ ਦੇ ਇਸ ਹਮਲੇ ਮਗਰੋਂ ਈਰਾਨ ਨੇ ਬਦਲਾ ਲੈਣ ਲਈ ਬੀਤੀ ਰਾਤ ਕਤਰ ਤੇ ਇਰਾਕ 'ਚ ਸਥਿਤ ਅਮਰੀਕੀ ਏਅਰਬੇਸਾਂ 'ਤੇ ਹਮਲਾ ਕੀਤਾ ਸੀ।
ਇਸ ਹਮਲੇ ਮਗਰੋਂ ਈਰਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਮਲਾ ਓਨਾ ਹੀ ਵੱਡਾ ਸੀ ਜਿੰਨਾ ਅਮਰੀਕਾ ਨੇ ਈਰਾਨੀ ਪਰਮਾਣੂ ਟਿਕਾਣਿਆਂ 'ਤੇ ਕੀਤਾ ਸੀ। ਇਨ੍ਹਾਂ ਹਮਲਿਆਂ ਦੌਰਾਨ ਈਰਾਨ ਨੇ ਕਤਰ 'ਚ ਅਮਰੀਕਾ ਦੇ ਅਲ-ਉਦੈਦ ਤੇ ਇਰਾਕ 'ਚ ਐਨ-ਅਲ-ਅਸਦ ਬੇਸ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ ਗਿਆ ਸੀ ਤੇ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ- 'ਸਕੂਲ 'ਚ ਬੰਬ ! ਆ ਕੇ ਲੈ ਜਾਓ ਆਪੋ-ਆਪਣੇ ਜਵਾਕ', ਸਵੇਰੇ-ਸਵੇਰੇ ਖੜਕ ਗਏ ਮਾਪਿਆਂ ਦੇ ਫ਼ੋਨ
ਇਨ੍ਹਾਂ ਹਮਲਿਆਂ ਮਗਰੋਂ ਕਤਰ, ਦੁਬਈ, ਓਮਾਨ ਤੇ ਇਰਾਕ ਨੇ ਆਪਣੇ ਏਅਰਬੇਸ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਸ ਕਾਰਨ ਕਈ ਏਅਰਲਾਈਨਾਂ ਨੂੰ ਯਾਤਰੀਆਂ ਦੇ ਸੁਰੱਖਿਆ ਦੇ ਮੱਦੇਨਜ਼ਰ ਆਪਣੀਆਂ ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਉੱਥੇ ਹੀ ਕਤਰ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਸਫ਼ਲਤਾਪੂਰਵਕ ਇਨ੍ਹਾਂ ਹਮਲਿਆਂ ਨੂੰ ਰੋਕ ਦਿੱਤਾ ਹੈ, ਜਿਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਕਤਰ ਦੀ ਫ਼ੌਜ ਕਿਸੇ ਵੀ ਬਾਹਰੀ ਖ਼ਤਰੇ ਨਾਲ ਲੜਨ ਲਈ ਤਿਆਰ ਹੈ।
ਹਾਲਾਂਕਿ ਇਸ ਹਮਲੇ ਮਗਰੋਂ ਭਾਰਤੀ ਅੰਬੈਸੀ ਤੇ ਅਮਰੀਕਾ ਨੇ ਦੋਹਾ ਤੇ ਇਰਾਕ ਦੋਹਾਂ ਦੇਸ਼ਾਂ 'ਚ ਆਪਣੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਸੀ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਭੱਖ਼ਦੀ ਗਰਮੀ ਕਾਰਨ 7 ਜੁਲਾਈ ਤੱਕ ਹੋ ਗਿਆ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈਰਾਨ-ਇਜ਼ਰਾਈਲ ਵਿਚਾਲੇ ਬਣੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ Indigo ਨੇ ਦਿੱਤੀ ਵੱਡੀ ਅਪਡੇਟ
NEXT STORY