ਇੰਟਰਨੈਸ਼ਨਲ ਡੈਸਕ- ਅਮਰੀਕੀ ਫ਼ੌਜ ਨੇ ਵੀਰਵਾਰ ਨੂੰ ਇਰਾਨੀ ਬੰਦਰਗਾਹਾਂ ਦੀ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਪਲਾਊ ਦੇ ਝੰਡੇ ਵਾਲੇ ਇਕ ਜਹਾਜ਼ ’ਤੇ ਹਵਾਈ ਹਮਲਾ ਕਰ ਦਿੱਤਾ। ਅਮਰੀਕੀ ਫ਼ੌਜ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਹੇ ‘ਪੈਸਿਫਿਕ ਆਰਚਰ’ ਨਾਂ ਦੇ ਜਹਾਜ਼ ਦੇ ਪਿਛਲੇ ਹਿੱਸੇ ਨੂੰ ਸਟੀਕ ਨਿਸ਼ਾਨਾ ਲਾਉਣ ਵਾਲੇ ਹਥਿਆਰਾਂ ਨਾਲ ਹਮਲਾ ਕਰ ਕੇ ਨੁਕਸਾਨ ਪਹੁੰਚਾਇਆ ਗਿਆ।
ਅਮਰੀਕੀ ਬਿਆਨ ਵਿਚ ਕਿਹਾ ਗਿਆ, ‘‘ਇਸ ਹਮਲੇ ਤੋਂ ਬਾਅਦ ਜਹਾਜ਼ ਦੀ ਚਾਲਕ ਪ੍ਰਣਾਲੀ ਪੂਰੀ ਤਰ੍ਹਾਂ ਨਕਾਰਾ ਹੋ ਗਈ, ਜਦਕਿ ਜਹਾਜ਼ ਵਿਚ ਸਵਾਰ ਨਾਗਰਿਕ ਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਰਹੇ।’ ਬਿਆਨ ਅਨੁਸਾਰ ‘ਪੈਸੀਫਿਕ ਆਰਚਰ’ ਨੇ ਹੋਰਮੁਜ਼ ਸਟ੍ਰੇਟ ਵਿਚ ਇਰਾਨ ਦੀ ਬੰਦਰਗਾਹ ਬੰਦਰ ਅੱਬਾਸ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਸਟ੍ਰੇਟ ਪਾਰ ਕਰਦਿਆਂ ਹੀ ਓਮਾਨ ਦੀ ਖਾੜੀ ਵਿਚ ਉਸ ਨੂੰ ਤੁਰੰਤ ਰੋਕ ਲਿਆ ਗਿਆ।
ਅਮਰੀਕੀ ਫ਼ੌਜ ਦੀ ਕੇਂਦਰੀ ਕਮਾਨ ਨੇ ਕਿਹਾ ਕਿ ਉਹ ਨਾਕਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਜਾਰੀ ਰੱਖ ਰਹੀ ਹੈ। ਇਸ ਕਾਰਵਾਈ ਤਹਿਤ ਹੁਣ ਤੱਕ 6 ਜਹਾਜ਼ਾਂ ਨੂੰ ਨਕਾਰਾ ਕੀਤਾ ਗਿਆ ਹੈ ਅਤੇ 158 ਹੋਰ ਜਹਾਜ਼ਾਂ ਦਾ ਰਸਤਾ ਬਦਲਵਾਇਆ ਗਿਆ ਹੈ।
ਸਮ੍ਰਿਤੀ ਇਰਾਨੀ ਆਸਟ੍ਰੇਲੀਆ ਦੀ ਸੰਸਦ 'ਚ ਦੀਵਾਲੀ ਸਮਾਰੋਹ 'ਚ ਹੋਈ ਸ਼ਾਮਲ
NEXT STORY