ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਇਟਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਿਲਾਨ ਸ਼ਹਿਰ 'ਚ ਸਥਿਤ ਬਰਗਾਮੋ ਏਅਰਪੋਰਟ 'ਤੇ ਇਕ ਵਿਅਕਤੀ ਨੂੰ ਟੇਕਆਫ਼ ਕਰ ਰਹੇ ਜਹਾਜ਼ ਨੇ ਆਪਣੇ ਇੰਜਣ ਦੀ ਚਪੇਟ 'ਚ ਲੈ ਲਿਆ, ਜਿਸ ਕਾਰਨ ਉਕਤ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ।
ਇਹ ਹਾਦਸਾ ਲੋਕਲ ਸਮੇਂ ਮੁਤਾਬਕ ਸਵੇਰੇ 10.20 ਵਜੇ ਵਾਪਰਿਆ, ਜਿਸ ਮਗਰੋਂ ਏਅਰਪੋਰਟ ਤੋਂ ਉਡਾਣ ਭਰਨ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਅਸਲ 'ਚ ਇਹ ਹਾਦਸਾ ਕਿਵੇਂ ਵਾਪਰਿਆ ਨਾ ਹੀ ਇਹ ਕਿ ਮ੍ਰਿਤਕ ਵਿਅਕਤੀ ਕੌਣ ਸੀ। ਬਸ ਇੰਨਾ ਦੱਸਿਆ ਗਿਆ ਹੈ ਕਿ ਹਾਦਸੇ ਕਾਰਨ ਫਲਾਈਟਾਂ ਨੂੰ ਅਗਲੇ ਆਦੇਸ਼ਾਂ ਤੱਕ ਰੱਦ ਕਰ ਦਿੱਤਾ ਗਿਆ ਹੈ।
Breaking story!! 🚨
Milan Airport is currently closed due to reports of someone being ingested into one of the engines of an aircraft @AirNavRadar
More info when I get it…. pic.twitter.com/PT4pof7ow1
— Flight Emergency (@FlightEmergency) July 8, 2025
ਜ਼ਿਕਰਯੋਗ ਹੈ ਕਿ ਇਹ ਇਟਲੀ ਦਾ ਸਭ ਤੋਂ ਬਿਜ਼ੀ ਏਅਰਪੋਰਟ ਹੈ ਤੇ ਮਿਲਾਨ ਦੁਨੀਆ ਭਰ ਦੇ ਲੋਕਾਂ ਲਈ ਛੁੱਟੀਆਂ ਮਨਾਉਣ ਦਾ ਮਨਪਸੰਦ ਸ਼ਹਿਰ ਹੈ। ਇਸ ਹਾਦਸੇ ਮਗਰੋਂ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; SI-ASI ਸਣੇ 8 ਪੁਲਸ ਮੁਲਾਜ਼ਮ ਹੋ ਗਏ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ChatGPT ਦੀ ਵਰਤੋਂ ਕਰਨ ਵਾਲੇ ਸਾਵਧਾਨ! ਦਿਮਾਗ ਦੇ ਵਿਕਾਸ ਨੂੰ ਕਰ ਸਕਦੈ ਠੱਪ
NEXT STORY