ਮੋਗਾਦਿਸ਼ੂ - ਸੋਮਾਲੀਆ ਦੇ ਅਵਦਿਨਲੇ ਸ਼ਹਿਰ 'ਚ ਫੌਜ ਨੇ ਸ਼ੁੱਕਰਵਾਰ ਦੀ ਸ਼ਾਮ ਇਕ ਅਭਿਆਨ ਚਲਾਉਂਦੇ ਹੋਏ ਅਲ ਸ਼ਬਾਬ ਦੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਵਦਿਨਲੇ ਸ਼ਹਿਰ ਦੇ ਗਵਰਨਰ ਇਬ੍ਰਾਹਿਮ ਮੋਹਮਦ ਨੂਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਅਲ-ਸ਼ਬਾਬ ਅੱਤਵਾਦੀਆਂ ਖਿਲਾਫ ਕਾਰਵਰਾਈ ਨਾਗਰਿਕਾਂ ਤੋਂ ਮਿਲੀ ਉਸ ਖੁਫੀਆ ਜਾਣਕਾਰੀ ਤੋਂ ਬਾਅਦ ਕੀਤੀ, ਜਿਸ 'ਚ ਕਿਹਾ ਗਿਆ ਸੀ ਕਿ ਅੱਤਵਾਦੀ ਅਵਦਿਨਲੇ ਨਿਵਾਸੀਆਂ ਨੂੰ ਲਾਜ਼ਮੀ ਟੈਕਸ ਦਾ ਭੁਗਤਾਨ ਕਰਨ ਲਈ ਉਨ੍ਹਾਂ 'ਤੇ ਦਬਾਅ ਪਾ ਰਹੇ ਹਨ।
ਨੂਰ ਨੇ ਕਿਹਾ ਕਿ ਅਭਿਆਨ ਦੌਰਾਨ ਸੁਰੱਖਿਆ ਬਲਾਂ ਨੇ ਅਲ ਸ਼ਬਾਬ ਦੇ 3 ਅੱਤਵਾਦੀਆਂ ਨੂੰ ਢੇਰ ਕੀਤਾ ਅਤੇ 1 ਹੋਰ ਨੂੰ ਹਿਰਾਸਤ 'ਚ ਲਿਆ। ਅੱਤਵਾਦੀਆਂ ਕੋਲ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਇਕ ਸਥਾਨਕ ਨਿਵਾਸੀਆਂ ਹਾਸਨ ਗੇੱਲੇ ਨੇ ਦੱਸਿਆ ਕਿ ਅਸੀਂ ਸ਼ੁੱਕਰਵਾਰ ਦੇਰ ਰਾਤ ਅਸੀਂ ਫੌਜ ਅਤੇ ਅਲ ਸ਼ਬਾਬ ਦੇ ਅੱਤਵਾਦੀਆਂ ਦੇ ਵਿਚਾਲੇ ਹੋਈ ਮੁਠਭੇੜ ਦੀ ਆਵਾਜ਼ ਸੁਣੀ। ਵਾਨਲਾਵੇਅਨ ਸ਼ਹਿਰ ਦੇ ਲੋਵਰ ਸ਼ਬੇਲੇ ਖੇਤਰ 'ਚ ਸੁਰੱਖਿਆ ਬਲਾਂ ਇਕ ਹਫਤੇ ਦੌਰਾਨ ਅਲ ਸ਼ਬਾਬ ਦੇ 15 ਅੱਤਵਾਦੀਆਂ ਨੂੰ ਮਾਰੇ ਗਏ ਹਨ। ਫੌਜ ਨੇ ਦੇਸ਼ ਦੇ ਮੱਧ ਅਤੇ ਦੱਖਣੀ ਹਿੱਸੇ 'ਚ ਅਲ ਸ਼ਬਾਬ ਅੱਤਵਾਦੀਆਂ ਖਿਲਾਫ ਅਭਿਆਨ ਤੇਜ਼ ਚਲਾਇਆ ਹੋਇਆ ਹੈ।
ਟਰੰਪ ਕਰਕੇ ਬੰਗਲਾਦੇਸ਼ੀ ਹਿੰਦੂ ਔਰਤ ਖਿਲਾਫ ਚੱਲੇਗਾ ਦੇਸ਼ਧ੍ਰੋਹ ਦਾ ਕੇਸ
NEXT STORY