ਇਸਲਾਮਾਬਾਦ (ਬਿਊਰੋ)— ਫੈਡਰਲ ਸਰਕਾਰ ਨੇ ਨਿਵੇਸ਼ ਬੈਕਿੰਗ ਮਾਹਰ ਅਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਅਲੀ ਜਹਾਂਗੀਰ ਸਿਦੀਕੀ ਨੂੰ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਵੱਜੋਂ ਨਿਯੁਕਤ ਕੀਤਾ ਹੈ। ਬੀਤੇ ਸਾਲ ਅਗਸਤ ਵਿਚ ਸਿਦੀਕੀ ਨੂੰ ਰਾਜ ਮੰਤਰੀ ਦੇ ਅਹੁਦੇ ਦੇ ਨਾਲ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਉਹ ਪ੍ਰਸਿੱਧ ਵਪਾਰੀ ਅਤੇ ਬੈਂਕਰ ਜਹਾਂਗੀਰ ਸਿਦੀਕੀ ਦੇ ਬੇਟੇ ਹਨ। ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਵਿਚ ਨਿਯੁਕਤੀ ਤੋਂ ਪਹਿਲਾਂ ਅਲੀ ਜੇ. ਐੱਸ. ਦੇ ਚੇਅਰਮੈਨ ਅਤੇ ਜੇ. ਐੱਸ. ਪ੍ਰਾਈਵੇਟ ਇਕੁਇਟੀ ਦੇ ਰੂਪ ਵਿਚ ਕੰਮ ਕਰ ਰਹੇ ਸਨ। ਸਾਲ 2014 ਵਿਚ ਉਨ੍ਹਾਂ ਨੂੰ ਇਕ ਨੌਜਵਾਨ ਗਲੋਬਲ ਲੀਡਰ ਦੇ ਤੌਰ 'ਤੇ ਵਿਸ਼ਵ ਆਰਥਿਕ ਫੋਰਮ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਸਾਬਕਾ ਵਿਦੇਸ਼ ਸਕੱਤਰ ਏਜ਼ੀਜ਼ ਚੌਧਰੀ ਬੀਤੇ ਮਹੀਨੇ ਰਿਟਾਇਰਮੈਂਟ ਤੋਂ ਪਹਿਲਾਂ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਵੱਜੋਂ ਕੰਮ ਕਰ ਰਹੇ ਸਨ।
ਕੈਨੇਡਾ ਦਾ ਜਹਾਜ਼ ਚੜ੍ਹਨ ਲੱਗੀ ਔਰਤ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
NEXT STORY