ਇਸਲਾਮਾਬਾਦ (ਆਈਏਐਨਐਸ)- ਇੱਕ ਐਂਬੂਲੈਂਸ ਦੇ ਅੰਦਰ ਆਕਸੀਜਨ ਸਿਲੰਡਰ ਫਟਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਹਾਦਸਾ ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਵਿੱਚ ਵਾਪਰਿਆ। ਇਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ ਇਹ ਧਮਾਕਾ ਥਾਰਪਾਰਕਰ ਜ਼ਿਲ੍ਹੇ ਦੇ ਨਗਰਪਾਰਕਰ ਸ਼ਹਿਰ ਵਿੱਚ ਇੱਕ ਐਂਬੂਲੈਂਸ ਵਿੱਚ ਹੋਇਆ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਕਰਾਚੀ ਭੇਜ ਦਿੱਤਾ ਗਿਆ, ਜਦਕਿ ਮ੍ਰਿਤਕ ਦੇਹਾਂ ਨੂੰ ਪਛਾਣ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ
ਸਥਾਨਕ ਮੀਡੀਆ ਅਨੁਸਾਰ ਧਮਾਕੇ ਦੇ ਸਮੇਂ ਐਂਬੂਲੈਂਸ ਇੱਕ ਸਿਹਤ ਕੇਂਦਰ (ਹਸਪਤਾਲ) ਵਿੱਚ ਖੜ੍ਹੀ ਸੀ।ਪੁਲਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੀਰਪੁਰਖਾਸ ਅਤੇ ਕਰਾਚੀ ਤੋਂ ਮਾਹਰ ਟੀਮਾਂ ਨੂੰ ਬੁਲਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ: ਨਾਲੇ 'ਚ ਡਿੱਗੀ ਬੱਸ ; 5 ਦੀ ਮੌਤ, 27 ਜ਼ਖ਼ਮੀ
NEXT STORY